ਇਸ਼ਕ ਸਜ਼ਾਵਾਂ ਦੀ ਗੱਲ ਕਰਨ ਆ ਰਿਹਾ ਹੈ ਯੰਗ ਸਿੰਗਰ ਜੋਬਨ ਸੰਧੂ

By  Gulshan Kumar March 16th 2018 06:21 AM

ਪੰਜਾਬੀ ਮਿਉਜ਼ਿਕ ਇੰਡਸਟਰੀ ਵਿੱਚ ਜਿੰਨਾਂ ਫ਼ੇਮ ਹੈ, ਸ਼ਾਇਦ ਹੀ ਕਿਸੇ ਹੋਰ ਇੰਡਸਟਰੀ ਵਿਚ ਹੋਵੇ। ਕਿਉਂਕਿ ਪੰਜਾਬੀ ਸੰਗੀਤ ਕਿਸੇ ਨੂੰ ਸਮਝ ਆਵੇ ਭਾਂਵੇ ਨਾ ਆਵੇ ਪਰ ਇਸ ਦੀ ਬੀਟ ਨੂੰ ਇੰਜੋਏ ਸਾਰੇ ਕਰਦੇ ਨੇ। ਤੇ ਪਿਛਲੇ ਤਿੰਨ ਚਾਰ ਸਾਲ ਤੋਂ ਜਿਹਨਾਂ ਦੇ ਗੀਤਾਂ ਦੀ ਬੀਟ ਨੂੰ ਸਾਰਿਆਂ ਨੇ ਪਸੰਦ ਕੀਤਾ ਹੈ, ਉਹਨਾਂ ਵਿਚੋਂ ਇਕ ਨਾਮ ਹੈ ਜੋਬਨ ਸੰਧੂ। ਜੋਬਨ ਸੰਧੂ ਦੇ ਗੀਤਾਂ ਦੀ ਇਕ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹਨਾਂ ਦਾ ਜਿਹੜਾ ਮਰਜੀ ਗੀਤ ਚੱਕ ਕੇ ਦੇਖ ਲਉ, ਹਰ ਇਕ ਦੇ ਬੋਲ ਸਭਿਅਕ ਤੇ ਪਰਿਵਾਰ ਵਿਚ ਬੈਠ ਕੇ ਸੁਣ ਵਾਲੇ ਹੁੰਦੇ ਨੇ। ਫਿਲਹਾਲ ਹੁਣ ਉਹ ਬਹੁਤ ਜਲਦੀ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ।

ਜਿਸ ਦਾ ਟਾਈਟਲ ਹੈ ਇਸ਼ਕ ਸਜ਼ਾਵਾਂ । ਹੁਣ ਇਹ ਕਿਹੜੇ ਜੋਨਰ ਦਾ ਗੀਤ ਹੋਏਗਾ, ਇਸ ਬਾਰੇ ਹਾਲੇ ਉਹਨਾਂ ਨੇ ਕੁਛ ਵੀ ਰੀਵੀਲ ਨਹੀਂ ਕੀਤਾ। ਜਦੋਂ ਦੀ ਉਹਨਾਂ ਨੇ ਆਪਣੇ ਗਾਣੇ ਦੀ ਅਨਾਉਂਸਮੈਂਟ ਕੀਤੀ ਹੈ, ਜੋਬਨ ਸੰਧੂ Joban Sandhu ਦੇ ਫ਼ੈਂਨਸ ਬਹੁਤ ਐਕਸਾਈਟਡ ਨੇ। ਬਾਕੀ ਅਸੀਂ ਉਹਨਾਂ ਦੇ ਫ਼ੈਨਸ ਨਾਲ ਵਾਅਦਾ ਕਰਦੇ ਹਾਂ ਕਿ ਇਸ਼ਕ ਸਜ਼ਾਵਾਂ ਬਾਰੇ ਜੋ ਵੀ ਉਹਨਾਂ ਦੀ ਲੇਟੇਸਟ ਅਪਡੇਟ ਹੋਏਗੀ, ਅਸੀਂ ਉਸ ਅਪਡੇਟ ਨੂੰ ਨਾਲ ਦੀ ਨਾਲ ਸ਼ੇਅਰ ਕਰਦੇ ਰਹਾਂਗੇ।

Edited By: Gourav Kochhar

Related Post