ਮਹਿਤਾਬ ਵਿਰਕ ਬਨਾਉਣ ਜਾ ਰਹੇ ਨੇ ਜੋੜੀ, ਪਹਿਲੀ ਝਲਕ ਹੋਈ ਰਿਲੀਜ਼

By  Gulshan Kumar March 23rd 2018 09:31 AM -- Updated: March 23rd 2018 09:37 AM

ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਸਟਾਰ ਸਿੰਗਰ ਮਹਿਤਾਬ ਵਿਰਕ ਦਾ ਨਵਾਂ ਗਾਣਾ ਆ ਰਿਹਾ ਹੈ। ਜਿਸਦੀ ਪਹਿਲੀ ਝਲਕ ਰੀਲੀਜ਼ ਹੋ ਚੁੱਕੀ ਹੈ। ਤੇ ਉਹ ਹੈ ਜੀ ਉਹਨਾਂ ਦੇ ਬੜੀ ਜਲਦੀ ਆਉਣ ਵਾਲੇ ਗੀਤ “ਬਨਾਈ ਜੋੜੀ ਵੇ” ਦੀ। ਜਿਸ ਦਾ ਪੋਸਟਰ ਰੀਲੀਜ਼ ਹੋ ਗਿਆ ਹੈ। ਪੋਸਟਰ ਬਹੁਤ ਹੀ ਸਧਾਰਨ ਤੇ ਸ਼ਾਨਦਾਰ ਹੈ। ਇਸ ਗੀਤ ਵਿਚ ਫ਼ੀਚਰਿੰਗ ਕੀਤੀ ਹੈ ਅਕਾਂਕਸ਼ਾ ਸਰੀਨ ਨੇ। ਇਸ ਗੀਤ ਦੇ ਬੋਲ ਬਿਕ ਢਿਲੋਂ ਨੇ ਲਿਖੇ ਨੇ। ਮਿਉਜ਼ਿਕ ਨਾਲ ਇਸ ਗੀਤ ਨੂੰ ਸ਼ਿਗਾਰਿਆ ਹੈ ਮੋਫ਼ਿਉਜ਼ਨ ਨੇ। ਤੇ ਵੀਡਿਉ ਬਣਾਈ ਹੈ ਟੇਪਹੈਡ ਨੇ। ਗਾਣਾ ਬੜੀ ਜਲਦੀ ਸਾਰਿਆਂ ਦੀ ਨਜ਼ਰ ਹੋਏਗਾ।

ਮਹਿਤਾਬ ਵਿਰਕ Mehtab Virk ਨੇ ਆਪਣੇ ਫ਼ੇਸਬੁੱਕ ਪੇਜ਼ ਤੇ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਆਪਣੇ ਫ਼ੈਨਸ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹਨਾਂ ਦੀ ਹਰ ਵਾਰ ਦੀ ਤਰਾਂ ਇਸ ਵਾਰੀ ਵੀ ਪਿਆਰ ਦੀ ਲੋੜ ਹੈ। ਸੋ ਸੁਪੋਰਟ ਤੇ ਪਿਆਰ ਬਣਾਏ ਰੱਖਣਾ। ਪੰਜਾਬੀ ਇੰਡਸਟਰੀ ਦੇ ਸਟਾਰਸ ਵਿੱਚ ਇਕ ਦੂਜੇ ਲਈ ਕਿੰਨਾਂ ਪਿਆਰ ਹੈ, ਉਹ ਵੀ ਇਸ ਗਾਣੇ ਦਾ ਰਾਂਹੀ ਪਤਾ ਚੱਲਦਾ ਹੈ, ਕਿੳਂਕਿ ਇਸ ਗੀਤ ਦਾ ਪੋਸਟਰ ਲੱਗਭੱਗ ਹਰ ਸਟਾਰ ਸਿੰਗਰ ਨੇ ਆਪਣੀ ਆਪਣੀ ਸ਼ੋਸ਼ਲ ਸਾਈਟ ਤੇ ਸ਼ੇਅਰ ਕੀਤਾ ਹੈ। ਵੈਸੇ ਜੇ ਗੱਲ ਕੀਤੀ ਜਾਵੇ ਮਹਿਤਾਬ ਵਿਰਕ ਦੇ ਪਿਛਲੇ ਗਾਣੇ ਤੈਂਨੂੰ ਚਾਹੁੰਨੀ ਆਂ ਦੇ ਰਿਸਪੋਂਸ ਦੀ ਤਾਂ ਉਸ ਨੂੰ ਫ਼ੈਨਸ ਦਾ ਖੂਬ ਪਿਆਰ ਮਿਲਿਆ। ਜਿਸ ਦੇ 3 ਮਿਲੀਅਨ ਤੋਂ ਵੀ ਵੱਧ ਯੂ ਟਿਊਬ ਵਿਉਜ਼ ਸੀ।

Edited By: Gourav Kochhar

Related Post