ਰਾਜ ਬਰਾੜ ਦੀ ਮੂਵੀ ਆਮ ਆਦਮੀ ਦੀ ਪਹਿਲੀ ਝਲਕ ਰਿਲੀਜ਼

By  Gulshan Kumar April 2nd 2018 12:08 PM -- Updated: April 2nd 2018 12:12 PM

ਉਸ ਨੂੰ ਜਾਨਣ ਵਾਲੇ ਕਹਿੰਦੇ ਨੇ ਕਿ ਯਾਰਾਂ ਦਾ ਯਾਰ ਸੀ ਉਹ। ਕਿਸੇ ਨੂੰ ਕੋਈ ਵੀ ਪਰੋਬਲਮ ਹੁੰਦੀ ਸੀ ਤਾਂ ਸਭ ਤੋਂ ਪਹਿਲਾਂ ਖੜਾ ਹੁੰਦਾ ਸੀ। ਸਭ ਨਾਲ ਪਿਆਰ, ਮੁਹੱਬਤ ਨਾਲ ਰਹਿਣ ਵਾਲਾ ਤੇ ਗੱਲ ਕਰਨ ਵਾਲਾ ਰੱਬ ਦਾ ਨੇਕ ਬੰਦਾ ਸੀ-ਰਾਜ ਬਰਾੜ। ਅੱਜ ਭਾਂਵੇ ਉਹ ਸਾਡੇ ਵਿੱਚ ਨਹੀਂ ਹੈ, ਪਰ ਉਸ ਦੇ ਗੀਤ ਤੇ ਫ਼ਿਲਮਾਂ ਵਿੱਚ ਨਿਭਾਏ ਉਸ ਦੇ ਕਿਰਦਾਰ ਉਸ ਨੂੰ ਸਾਡੀਆਂ ਯਾਦਾਂ ਵਿੱਚ ਹਮੇਸ਼ਾਂ ਜਿੰਦਾ ਰੱਖਣਗੇ। ਰਾਜ ਬਰਾੜ ਦੀਆਂ ਯਾਦਾਂ ਨੂੰ ਤਾਜਾ ਕਰਦੀ ਉਹਨਾਂ ਦੀ ਆਖਰੀ ਫਿਲਮ ਦਾ ਪਿਛਲੇ ਦਿਨੀ ਹੀ ਪੋਸਟਰ ਰੀਲੀਜ਼ ਹੋਇਆ। ਇਸ ਫ਼ਿਲਮ ਦਾ ਨਾਮ ਹੈ ਆਮ ਆਦਮੀ। ਖੁਸ਼ੀ ਤੇ ਗਮੀਂ ਦੇ ਭਾਂਵਾਂ ਨਾਲ ਇਹ ਪੋਸਟਰ ਲੱਗਭੱਗ ਹਰ ਛੋਟੇ ਵੱਡੇ ਕਲਾਕਾਰ ਨੇ ਸ਼ੇਅਰ ਕੀਤਾ।

ਖੁਸ਼ੀ ਇਸ ਗੱਲ ਦੀ ਕਿ ਰਾਜ ਬਰਾੜ Raj Brar ਦੀ ਫ਼ਿਲਮ ਰੀਲੀਜ਼ ਲਈ ਤਿਆਰ ਹੈ, ਤੇ ਗਮ ਇਸ ਗੱਲ ਦਾ ਕਿ ਰਾਜ ਬਰਾੜ ਸਾਡੇ ਚ ਨਹੀਂ ਹੈਗੇੇ। ਫਿਲਹਾਲ ਜੇ ਗੱਲ ਕੀਤੀ ਜਾਵੇ ਫਿਲਮ ਦੀ ਤਾਂ ਜਗਤਾਰ ਉੱਤਮ ਨੇ ਫ਼ਿਲਮ ਨੂੰ ਡਾਈਰੇਕਟ ਕੀਤਾ ਹੈ। ਇਸ ਫ਼ਿਲਮ ਵਿਚ ਰਾਜ ਬਰਾੜ ਤੋਂ ਇਲਾਵਾ ਕਿਆਰਾ ਰਾਣਾ, ਸੁਖਵਿੰਦਰ ਰਾਜ, ਗੋਨੀ ਸੱਗੂ, ਗੁਰਮਨ ਗਿੱਲ ਆਦਿ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਦਾ ਸੰਗੀਤ ਦਿਤਾ ਹੈ ਗੋਲਡ ਈ ਗਿੱਲ, ਤੇ ਰੈਂਡੀ ਜੇ ਨੇ। ਇਹ ਫ਼ਿਲਮ 25 ਮਈ ਨੂੰ ਸਿਨੇਮਾਂ ਘਰਾਂ ਵਿਚ ਰੀਲੀਜ਼ ਹੋਏਗੀ।

Edited By: Gourav Kochhar

Related Post