ਸ਼ਾਹਿਦ ਦੇ ਬੇਟੇ 'ਜੈਨ ਕਪੂਰ' ਦੀ ਤਸਵੀਰ ਆਈ ਸਾਹਮਣੇ, ਤਸਵੀਰ ਨੂੰ ਮਿਲੇ ਲੱਖਾਂ ਲਾਈਕ 

By  Rupinder Kaler November 10th 2018 06:09 AM

ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਅਤੇ ਉਹਨਾਂ ਦੀ ਪਤਨੀ ਮੀਰਾ ਰਾਜਪੂਤ ਇਸ ਸਾਲ ਦੂਸਰੀ ਵਾਰ ਮਾਤਾ ਪਿਤਾ ਬਣੇ ਹਨ । ਸ਼ਾਹਿਦ ਅਤੇ ਮੀਰਾ ਨੇ ਆਪਣੇ ਬੇਟੇ ਦਾ ਨਾਲ ਜੈਨ ਰੱਖਿਆ ਹੈ, ਜਿਸ ਦਾ ਐਲਾਨ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਬੀਤੇ ਮਹੀਨੇ ਕੀਤਾ ਸੀ । ਜੈਨ ਆਪਣੇ ਜਨਮ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਹਨ । ਕੁਝ ਦਿਨ ਪਹਿਲਾਂ ਹੀ ਜੈਨ ਦੀ ਪਹਿਲੀ ਤਸਵੀਰ ਸਾਹਮਣੇ ਆਈ ਸੀ ।

ਹੋਰ ਵੇਖੋ :ਪ੍ਰਿਯੰਕਾ ਦੀ ਇਸ ਡਰੈੱਸ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਜਾਣੋਂ ਕੀ ਖਾਸ ਹੈ ਇਸ ਡਰੈੱਸ ‘ਚ

https://www.instagram.com/p/Bp94-p4BgSy/

ਇਸ ਤਸਵੀਰ ਨੂੰ ਮੀਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ । ਜੈਨ ਦੀ ਪਹਿਲੀ ਤਸਵੀਰ ਸ਼ੇਅਰ ਕਰਦੇ ਹੋਏ ਮੀਰਾ ਨੇ ਫੋਟੋ ਦੇ ਕੈਪਸ਼ਨ ਵਿੱਚ ਲਿਖਿਆ ਹੈ 'ਹੈਲੋ ਵਲਰਡ' । ਤਸਵੀਰ ਵਿੱਚ ਜੈਨ ਨੇ ਮਹਿਰੂਨ ਰੰਗ ਦਾ ਕੁੜਤਾ ਪਹਿਣਕੇ ਬੇਹੱਦ ਕਿਊਟ ਲੱਗ ਰਹੇ ਹਨ । ਮੀਰਾ ਨੇ ਹੀ ਜੈਨ ਨੂੰ ਆਪਣੇ ਹੱਥਾਂ ਵਿੱਚ ਚੁੱਕਿਆ ਹੋਇਆ ਹੈ । ਤਸਵੀਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਜੈਨ ਆਪਣੇ ਪਾਪਾ ਸ਼ਾਹਿਦ ਵਰਗਾ ਹੈ । ਪ੍ਰਸ਼ੰਸਕ ਉਹਨਾਂ ਦੀ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ ।

ਹੋਰ ਵੇਖੋ : ਸਲਮਾਨ ਖ਼ਾਨ ਪੰਜਾਬ ਫੇਰੀ ‘ਤੇ , ਦੋਖੋ ਕਿਥੇ-ਕਿਥੇ ਜਾਣਗੇ ਸਲਮਾਨ

zain kapoor zain kapoor

ਬੀਤੇ ਹਫਤੇ ਵੀ ਮੀਰਾ ਨੇ ਸੋਸ਼ਲ ਮੀਡੀਆ 'ਤੇ ਬੇਟੀ ਮੀਸ਼ਾ ਦੇ ਨਾਲ ਜੈਨ ਦੀ ਤਸਵੀਰ ਸ਼ੇਅਰ ਕੀਤੀ ਸੀ । ਇਸ ਤਸਵੀਰ ਵਿੱਚ ਜੈਨ ਝੁਲੇ ਵਿੱਚ ਲੇਟੇ ਹੋਏ ਸਨ ਤੇ ਉਹਨਾਂ ਦੀ ਭੈਣ ਮੀਸ਼ਾ ਉਹਨਾਂ ਦੇ ਕੋਲ ਖੜਕੇ ਉਹਨਾਂ ਨੂੰ ਦੇਖ ਰਹੀ ਸੀ ।

Related Post