ਸੱਜਣ ਸਿੰਘ ਰੰਗਰੂਟ ਦੀ ਪਹਿਲਾ ਗੀਤ ਪੀਪਾ ਵਧਾਏਗਾ ਹੌਸਲਾ ਤੇ ਮਨੋਬਲ

By  Gourav Kochhar February 26th 2018 10:13 AM -- Updated: February 26th 2018 10:14 AM

ਅਸੀਂ ਪਾਲੀਵੁੱਡ ਦੇ ਸਿਤਾਰੇ ਦਿਲਜੀਤ ਦੋਸਾਂਝ ਦੇ ਹਰ ਪ੍ਰਾਜੈਕਟ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ | ਉਨ੍ਹਾਂ ਦੀ ਸਭ ਤੋਂ ਵੱਧ ਅਭਿਲਾਸ਼ੀ ਫਿਲਮ, ਸੱਜਣ ਸਿੰਘ ਰੰਗਰੂਟ ਨੂੰ ਅਗਲੇ ਮਹੀਨੇ ਜਾਰੀ ਕੀਤਾ ਜਾਏਗਾ | ਫਿਲਮ ਦੇ ਟ੍ਰੇਲਰ ਨੇ ਪਹਿਲਾਂ ਹੀ ਬਹੁਤ ਜਿਆਦਾ ਪ੍ਰਸ਼ੰਸਾ ਹਾਸਿਲ ਕੀਤੀ ਹੈ, ਅਤੇ ਹਰ ਗੁਜ਼ਾਰਦੇ ਦਿਨ ਨਾਲ ਸਾਡਾ ਉਤਸ਼ਾਹ ਹੋਰ ਵਧਦਾ ਜਾ ਰਿਹਾ ਹੈ |

ਉਨ੍ਹਾਂ ਸਾਰਿਆਂ ਲਈ ਜਿਹੜੇ ਸੱਜਣ ਸਿੰਘ ਰੰਗਰੂਟ ਦੀ ਰਿਲੀਜ਼ ਲਈ ਉਤਸੁਕ ਹਨ, ਚਿੰਤਾ ਨਾ ਕਰੋ | ਫਿਲਮ ਦੇ ਰਿਲੀਜ਼ ਹੋਣ ਤਕ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਫਿਲਮ ਦਾ ਪਹਿਲਾ ਗੀਤ "ਪੀਪਾ" ਜੋ ਤੁਹਾਨੂੰ ਰੁੱਝਿਆ ਰੱਖੇਗਾ :

ਗੀਤ 'ਪੀਪਾ' ਨੂੰ ਦਿਲਜੀਤ ਦੋਸਾਂਝ Diljit Dosanjh ਨੇ ਆਪ ਗਾਯਾ ਹੈ ਅਤੇ ਇਸ ਨੂੰ ਵੀਤ ਬਲਜੀਤ ਦੁਆਰਾ ਲਿਖਿਆ ਗਿਆ ਹੈ | ਇਸ ਗੀਤ 'ਚ ਮਿਊਜ਼ਿਕ ਪੌਲੀਵੁੱਡ ਦੇ ਸੰਗੀਤ ਨਿਰਦੇਸ਼ਕ ਜਤਿੰਦਰ ਸ਼ਾਹ ਦੁਆਰਾ ਦਿਤਾ ਗਿਆ ਹੈ | ਗਾਣੇ ਦੇ ਬੋਲਾਂ ਦੇ ਅਨੁਸਾਰ, ਇਹ ਗੀਤ ਵਸਾਖੀ ਸਮਾਰੋਹ ਤੇ ਅਧਾਰਿਤ ਹੈ | ਇਹ ਗੀਤ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਯੁੱਧ ਭੂਮੀ 'ਚ ਫੱਸੀ ਪੰਜਾਬੀ ਬਟਾਲੀਅਨ ਦਾ ਉਤਸ਼ਾਹ ਤੇ ਮਨੋਬਲ ਵਧਾਉਂਦਾ ਹੈ |

ਗੀਤ ਨੂੰ ਸਪੀਡ ਰੀਕਾਰਡਜ਼ ਦੇ ਬੈਨਰ ਥੱਲੇ ਰੀਲਿਜ਼ ਕੀਤਾ ਗਿਆ ਹੈ | ਇਸ ਲੋਕ ਗੀਤ ਨੂੰ ਭੰਗੜਾ ਬੀਟਸ ਨਾਲ ਸਜਾਇਆ ਗਿਆ ਹੈ | "ਪੀਪਾ ਖੜਕੂ" ਇੱਕ ਸਪੱਸ਼ਟ ਸੰਦੇਸ਼ ਦੇ ਰਿਹਾ ਹੈ ਕਿ ਪੰਜਾਬੀਆਂ ਨੂੰ ਆਪਣੀ ਖੁਸ਼ੀ ਦਾ ਜਸ਼ਨ ਮਨਾਉਣ ਲਈ ਸਿਰਫ ਇਕ ਕਾਰਣ ਦੀ ਜ਼ਰੂਰਤ ਹੁੰਦੀ ਹੈ , ਡੀ.ਜੇ. ਜਾਂ ਬੈਂਡ ਹੋਣਾ ਜ਼ਰੂਰੀ ਨਹੀਂ ਹੈ |

ਪੰਕਜ ਬੱਤਰਾ ਦੁਆਰਾ ਨਿਰਦੇਸ਼ਤ ਸੱਜਣ ਸਿੰਘ ਰੰਗਰੂਟ ਯੁੱਧ ਦੇ ਡਰਾਮਾ ਤੇ ਅਧਾਰਿਤ ਹੈ | ਫਿਲਮ ਦਾ ਨਿਰਮਾਣ ਜੈਨ ਸਾਹਨੀ, ਸੋਨਾ ਸਾਹਨੀ ਅਤੇ ਬੌਬੀ ਬਜਾਜ ਦੁਆਰਾ ਕੀਤਾ ਗਿਆ ਹੈ | ਫਿਲਮ ਵਿਚ ਤੁਸੀਂ ਦਿਲਜੀਤ ਦੁਸਾਂਝ ਦੇ ਨਾਲ ਸੁਨੰਦਾ ਸ਼ਰਮਾ ਨੂੰ ਮੁਖ ਭੂਮਿਕਾ ਨਿਭਾਉਂਦੇ ਦੇਖੋਗੇ | ਨਾਲ ਹੀ ਅਨੁਭਵੀ ਅਭਿਨੇਤਾ, ਯੋਗਰਾਜ ਸਿੰਘ ਨੂੰ ਇਕ ਮਹੱਤਵਪੂਰਨ ਭੂਮਿਕਾ ਵਿਚ ਦੇਖਿਆ ਜਾਏਗਾ | ਟ੍ਰੇਲਰ ਵਿਚ ਯੋਗਰਾਜ ਸਿੰਘ ਦੀ ਭੂਮਿਕਾ ਦੀ ਖੂਬ ਪ੍ਰਸ਼ੰਸਾ ਕੀਤਾ ਜਾ ਰਹੀ ਹੈ |

ਦਸ ਦੇਈਏ ਕਿ 'ਪੀਪਾ' ਦੇ ਗਾਇਕ ਅਤੇ ਫ਼ਿਲਮ ਦੇ ਮੁੱਖ ਅਭਿਨੇਤਾ ਦਿਲਜੀਤ ਦੁਸਾਂਝ ਨੇ ਹਾਲ ਹੀ 'ਚ ਆਪਣੀ ਐਲਬਮ "ਕੌਨ.ਫੀ.ਡੈਨ.ਸ਼ਿਅਲ" ਦੇ ਗੀਤ "ਹਾਈ ਐਂਡ" ਨੂੰ ਰਿਲੀਜ਼ ਕੀਤਾ ਸੀ, ਜੋ ਯੂ ਟਿਊਬ' ਤੇ 11 ਮਿਲੀਅਨ ਵਿਯੂਜ਼ ਪ੍ਰਾਪਤ ਕਰ ਚੁਕਾ ਹੈ | ਦੋਸਾਂਝ ਆਪਣੇ ਪ੍ਰਾਜੈਕਟਾਂ ਵਿਚ ਰੁੱਝਿਆ ਹੋਇਆ ਹੈ ਅਤੇ ਆਪਣੇ ਨਿਮਰ ਅਤੇ ਜੀਵੰਤ ਸ੍ਵਭਾਵ ਨਾਲ ਸਬ ਦਾ ਦਿਲ ਜਿੱਤ ਰਿਹਾ ਹੈ |

ਹੁਣ ਦੇਖਣਾ ਇਹ ਹੈ ਕਿ ਸੱਜਣ ਸਿੰਘ ਰੰਗਰੂਟ ਕਿੰਨੇ ਕੁ ਸਰੋਤਿਆਂ ਦੇ ਦਿਲਾਂ ਨੂੰ ਛੂਹਣ ਚ ਸਫਲ ਹੁੰਦੀ ਹੈ |

diljit dosanjh

Related Post