ਟਿੱਕ-ਟੌਕ ਸਟਾਰ ਨੂਰ ਨੂੰ ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ ਬਣਵਾ ਕੇ ਦੇ ਰਹੇ ਹਨ ਨਵਾਂ ਘਰ

By  Rupinder Kaler May 20th 2020 07:07 PM

ਟਿੱਕ ਟੌਕ ਤੇ ਨੂਰ ਨਾਂਅ ਨਾਲ ਮਸ਼ਹੂਰ ਛੋਟੇ ਸਰਦਾਰ ਯਾਨੀ ਨੂਰਪ੍ਰੀਤ ਕੌਰ ਨੇ ਆਪਣੀਆਂ ਵੀਡੀਓ ਨਾਲ ਹਰ ਇੱਕ ਦਾ ਦਿਲ ਜਿੱਤ ਲਿਆ ਹੈ । ਗਰੀਬ ਪਰਿਵਾਰ ਨਾਲ ਸਬੰਧਿਤ ਇਸ ਬੱਚੀ ਦਾ ਪਿਤਾ ਭੱਠੇ ਤੇ ਮਜ਼ਦੂਰੀ ਕਰਦਾ ਹੈ । ਜਿਸ ਕਰਕੇ ਉਹਨਾਂ ਦੇ ਘਰ ਦੇ ਹਲਾਤ ਬਹੁਤ ਹੀ ਖਸਤਾ ਹਨ । ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਕੁਝ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਨੂਰ ਦੇ ਪਰਿਵਾਰ ਦੀ ਮਦਦ ਲਈ ਅੱਗੇ ਆ ਰਹੀਆਂ ਹਨ ।

ਇਸ ਸਭ ਦੇ ਚਲਦੇ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੂਰ ਦੇ ਪਰਿਵਾਰ ਨੂੰ ਘਰ ਬਣਾ ਕੇ ਦੇ ਰਹੇ ਹਨ । ਇੱਥੇ ਹੀ ਬਸ ਨਹੀਂ ਬੀਤੇ ਦਿਨ ਮੋਗਾ ਦੇ ਐੱਸ.ਐੱਸ.ਪੀ. ਹਰਮਨਬੀਰ ਸਿੰਘ ਗਿੱਲ ਖੁਦ ਆ ਕੇ ਨੂਰ ਦੇ ਨਵੇਂ ਘਰ ਦਾ ਨੀਂਹ ਪੱਥਰ ਰੱਖਿਆ । ਇੱਥੇ ਹੀ ਬਸ ਨਹੀਂ ਐੱਸ.ਐੱਸ.ਪੀ. ਹਰਮਨਬੀਰ ਸਿੰਘ ਗਿੱਲ ਨੇ ਨੂਰ ਦੇ ਘਰ ਦੇ ਹਲਾਤਾਂ ਨੂੰ ਸੁਧਾਰਨ ਲਈ ਕਈ ਅਹਿਮ ਐਲਾਨ ਵੀ ਕੀਤੇ ।

ਐੱਸ.ਐੱਸ.ਪੀ. ਮੋਗਾ ਨੇ ਕਿਹਾ ਕਿ ਡੀ.ਜੀ.ਪੀ ਫੰਡ ਦੇ ਵਿੱਚੋਂ ਬੱਚਿਆਂ ਦੀ ਮਦਦ ਕੀਤੀ ਜਾਵੇਗੀ ਇਸ ਤੋਂ ਇਲਾਵਾ ਯੋਗਤਾ ਅਨੁਸਾਰ ਨੂਰ ਦੇ ਪਿਤਾ ਨੂੰ ਪੁਲਿਸ ਵਿਭਾਗ ਵਿੱਚ ਨੌਕਰੀ ਦਿੱਤੀ ਜਾਵੇਗੀ ।

Related Post