ਬਾਲੀਵੁੱਡ ’ਚ ਗਾਇਬ ਹੋ ਕੇ ਇਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਰਹੀ ਹੈ ‘ਕਰੀਬ’ ਫ਼ਿਲਮ ਦੀ ਅਦਾਕਾਰਾ ਨੇਹਾ …!

By  Rupinder Kaler June 29th 2020 06:33 PM

1998 ਵਿੱਚ ਆਈ ਫ਼ਿਲਮ ਕਰੀਬ ਨਾਲ ਬਾਲੀਵੁੱਡ ਵਿੱਚ ਲਾਂਚ ਹੋਈ ਸੀ, ਨੇਹਾ ਉਰਫ ਸ਼ਬਾਨਾ ਰਜਾ । ਸ਼ਬਾਨਾ ਰਜਾ ਮੁਸਲਿਮ ਪਰਿਵਾਰ ਵਿੱਚ 18 ਅਪ੍ਰੈਲ 1977 ਵਿੱਚ ਨਾਂਦੇੜ ਵਿੱਚ ਪੈਦਾ ਹੋਈ ਸੀ । ਜਦੋਂ ਸ਼ਬਾਨਾ ਦਿੱਲੀ ਵਿੱਚ ਪੜ੍ਹਾਈ ਕਰ ਰਹੀ ਸੀ ਉਦੋਂ ਉਸ ਦੀ ਮੁਲਾਕਾਤ ਵਿਦੂ ਵਿਨੋਦ ਚੋਪੜਾ ਨਾਲ ਹੋਈ ਸੀ । ਚੋਪੜਾ ਨੇ ਉਹਨਾਂ ਨੂੰ ਆਪਣੀ ਫ਼ਿਲਮ ਕਰੀਬ ਲਈ ਸਾਈਨ ਕੀਤਾ ਤੇ ਉਹਨਾਂ ਦਾ ਨਾਂਅ ਨੇਹਾ ਰੱਖ ਦਿੱਤਾ ।

Mumbai: Actor Manoj Bajpai with wife Neha Bajpai and their daughter Ava Nayla walk the ramp during the launch of a new kids wear fashion brand Western Basics, in Mumbai, on January 29, 2016. (Photo: IANS)

ਫ਼ਿਲਮ ਵਿੱਚ ਉਹਨਾਂ ਨੇ ਨੇਹਾ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਤੇ ਇਸੇ ਨਾਂਅ ਨਾਲ ਮਸ਼ਹੂਰ ਹੋ ਗਈ ।ਨੇਹਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ । ਇਸ ਦੇ ਬਾਵਜੂਦ ਬਾਲੀਵੁੱਡ ਉਹਨਾਂ ਨੂੰ ਕੁਝ ਰਾਸ ਨਹੀਂ ਆਇਆ । ਇਸ ਤੋਂ ਬਾਅਦ ਨੇਹਾ ਨੇ ਬਾਲੀਵੁੱਡ ਅਦਾਕਾਰ ਮਨੋਜ ਵਾਜਪਾਈ ਨਾਲ ਵਿਆਹ ਕਰ ਲਿਆ ।

ਦੋਹਾਂ ਦੀ ਮੁਲਾਕਾਤ ਫ਼ਿਲਮ ਕਰੀਬ ਦੀ ਰਿਲੀਜਿੰਗ ਦੌਰਾਨ ਹੋਈ ਸੀ । ਹੁਣ ਦੋਵੇਂ ਇੱਕ ਬੱਚੀ ਦੇ ਮਾਤਾ ਪਿਤਾ ਹਨ । ਵਿਆਹ ਤੋਂ ਬਾਅਦ ਨੇਹਾ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ । ਪਰ ਸਾਲ 2008 ਵਿੱਚ ਨੇਹਾ ਨੇ ਆਪਣੇ ਅਸਲੀ ਨਾਂਅ ਸ਼ਬਾਨਾ ਰਜਾ ਨਾਲ ਬਾਲੀਵੁੱਡ ਵਿੱਚ ਕਮਬੈਕ ਕੀਤਾ ।

Related Post