ਅਲਸੀ ਦੇ ਬੀਜ ਹੁੰਦੇ ਹਨ ਬਹੁਤ ਹੀ ਲਾਭਦਾਇਕ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ
Shaminder
February 19th 2022 03:17 PM --
Updated:
February 19th 2022 03:19 PM
ਅਲਸੀ ਦੇ ਬੀਜ਼ਾਂ (Flax Seeds) ਦੇ ਸੇਵਨ ਨੂੰ ਸਰਦੀਆਂ ‘ਚ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ । ਕਿਉਂਕਿ ਅਲਸੀ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸ ਨੂੰ ਸਰਦੀਆਂ ‘ਚ ਕਈ ਰੂਪ ‘ਚ ਖਾਧਾ ਜਾਂਦਾ ਹੈ ।ਅਲਸੀ ਦੇ ਬੀਜ ਪ੍ਰੋਟੀਨ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਫਾਸਫੋਰਸ, ਓਮੇਗਾ-੩ ਫੈਟੀ ਐਸਿਡ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਅਲਸੀ ਦੇ ਬੀਜਾਂ ‘ਚ ਅਜਿਹੇ ਗੁਣ ਹੁੰਦੇ ਹਨ ਜੋ ਸਰੀਰ ਨੂੰ ਕਈ ਰ੍ਹਾਂ ਦੇ ਲਾਭ ਪਹੁੰਚਾਉਂਦੇ ਹਨ । ਇਸ ਦੇ ਨਾਲ ਹੀ ਅਲਸੀ ਔਰਤਾਂ ਦੇ ਲਈ ਬਹੁਤ ਹੀ ਲਾਭਦਾਇਕ ਮੰਨੀ ਜਾਂਦੀ ਹੈ ਅਤੇ ਔਰਤਾਂ ਦੀਆਂ ਕਈ ਬੀਮਾਰੀਆਂ ਅਲਸੀ ਦੇ ਬੀਜ਼ਾਂ ਦੇ ਨਾਲ ਦੂਰ ਹੁੰਦੀਆਂ ਹਨ ।