ਅਲਸੀ ਦੇ ਬੀਜ ਹੁੰਦੇ ਹਨ ਬਹੁਤ ਹੀ ਲਾਭਦਾਇਕ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ

written by Shaminder | February 19, 2022

ਅਲਸੀ ਦੇ ਬੀਜ਼ਾਂ  (Flax Seeds) ਦੇ ਸੇਵਨ ਨੂੰ ਸਰਦੀਆਂ ‘ਚ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ । ਕਿਉਂਕਿ ਅਲਸੀ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸ ਨੂੰ ਸਰਦੀਆਂ ‘ਚ ਕਈ ਰੂਪ ‘ਚ ਖਾਧਾ ਜਾਂਦਾ ਹੈ ।ਅਲਸੀ ਦੇ ਬੀਜ ਪ੍ਰੋਟੀਨ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਫਾਸਫੋਰਸ, ਓਮੇਗਾ-੩ ਫੈਟੀ ਐਸਿਡ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਅਲਸੀ ਦੇ ਬੀਜਾਂ ‘ਚ ਅਜਿਹੇ ਗੁਣ ਹੁੰਦੇ ਹਨ ਜੋ ਸਰੀਰ ਨੂੰ ਕਈ ਰ੍ਹਾਂ ਦੇ ਲਾਭ ਪਹੁੰਚਾਉਂਦੇ ਹਨ । ਇਸ ਦੇ ਨਾਲ ਹੀ ਅਲਸੀ ਔਰਤਾਂ ਦੇ ਲਈ ਬਹੁਤ ਹੀ ਲਾਭਦਾਇਕ ਮੰਨੀ ਜਾਂਦੀ ਹੈ ਅਤੇ ਔਰਤਾਂ ਦੀਆਂ ਕਈ ਬੀਮਾਰੀਆਂ ਅਲਸੀ ਦੇ ਬੀਜ਼ਾਂ ਦੇ ਨਾਲ ਦੂਰ ਹੁੰਦੀਆਂ ਹਨ ।

 

Flax Seeds image From google

ਹੋਰ ਪੜ੍ਹੋ : ਅਫਸਾਨਾ ਖ਼ਾਨ ਦੀ ਮਹਿੰਦੀ ਸੈਰੇਮਨੀ ‘ਚ ਰਾਖੀ ਸਾਵੰਤ, ਨਿਸ਼ਾ ਬਾਨੋ, ਹਿਮਾਂਸ਼ੀ ਖੁਰਾਣਾ ਸਣੇ ਕਈ ਹਸਤੀਆਂ ਨੇ ਕੀਤੀ ਸ਼ਿਰਕਤ ਤਸਵੀਰਾਂ ਵਾਇਰਲ

ਅਲਸੀ ਦੇ ਬੀਜ ਸਰੀਰ ‘ਚ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਰੱਖਣ ‘ਚ ਮਦਦ ਕਰਦੇ ਹਨ । ਇਸ ਦੇ ਨਾਲ ਹੀ ਇਸ ‘ਚ ਓਮੈਗਾ ਫੈਟੀ ਐਸਿਡ ਪਾiਆ ਜਾਂਦਾ ਹੈ । ਜਿਸ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ ਅਤੇ ਇਸ ਦੇ ਨਾਲ ਹੀ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਵੀ ਘਟਦੀਆਂ ਹਨ । ਔਰਤਾਂ ਅਤੇ ਕੁੜੀਆਂ ਨੂੰ ਮਾਹਵਾਰੀ ਦੇ ਦੌਰਾਨ ਕਈ ਸਮੱਸਿਆਵਾਂ ਹੁੰਦੀਆਂ ਹਨ ।

flax seeds,,, image From google

ਇਨ੍ਹਾਂ ਸਮੱਸਿਆਵਾਂ ਤੋਂ ਬਚਣ ਦੇ ਲਈ ਔਰਤਾਂ ਆਪਣੀ ਡਾਈਟ ‘ਚ ਅਲਸੀ ਨੂੰ ਸ਼ਾਮਿਲ ਕਰ ਸਕਦੀਆਂ ਹਨ ।ਜੇ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਆਪਣੀ ਡਾਈਟ ‘ਚ ਅਲਸੀ ਦੇ ਬੀਜ ਸ਼ਾਮਿਲ ਕਰ ਸਕਦੇ ਹੋ । ਕਿਉਂਕਿ ਫਾਈਬਰ ਨਾਲ ਭਰਪੂਰ ਫਲੈਕਸਸੀਡਜ਼ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਸਰਦੀਆਂ ‘ਚ ਇਸ ਦਾ ਸੇਵਨ ਕਰਨ ਦੇ ਨਾਲ ਸਰੀਰ ਨੂੰ ਗਰਮਾਹਟ ਮਿਲਦੀ ਹੈ।ਇਸ ਲਈ ਸਰਦੀਆਂ ‘ਚ ਇਸ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ।

 

You may also like