ਇਸ ਵਜ੍ਹਾ ਕਰਕੇ ਦੀਪਕ ਢਿੱਲੋਂ ਲੰਮਾਂ ਅਰਸਾ ਮਿਊਜ਼ਿਕ ਇੰਡਸਟਰੀ ਤੋਂ ਰਹੀ ਦੂਰ ...!

By  Rupinder Kaler August 26th 2021 04:46 PM -- Updated: August 26th 2021 04:58 PM

ਪੰਜਾਬ ਦੇ ਗਿੱਦੜਬਾਹਾ ਦੀ ਰਹਿਣ ਵਾਲੀ ਦੀਪਕ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਹਿੱਟ ਗਾਇਕਾ ਹੈ । ਉਸ ਨੇ ਮਿਊਜ਼ਿਕ ਇੰਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਹਾਲ ਹੀ ਵਿੱਚ ਜੱਸਾ ਢਿੱਲੋਂ (Deepak Dhillon) ਦੇ ਨਾਲ ਆਏ ਉਸ ਦੇ ਗਾਣੇ ਟਲਜਾ ਤੇ ਵੀਤ ਬਲਜੀਤ ਨਾਲ ਆਏ ਗਾਣੇ ਮੁੰਦਰੀ ਨੂੰ ਖੂਬ ਪਿਆਰ ਮਿਲਿਆ ਹੈ ।ਇਸ ਤੋਂ ਇਲਾਵਾ ਉਹ ਕੁਝ ਹੋਰ ਪ੍ਰੋਜੈਕਟਾਂ ’ਤੇ ਵੀ ਕੰਮ ਕਰ ਰਹੀ ਹੈ । ਦੀਪਕ ਢਿੱਲੋਂ (Deepak Dhillon) ਨੇ ਮਿਊਜ਼ਿਕ ਇੰਡਸਟਰੀ ਵਿੱਚ ਖੁਦ ਆਪਣਾ ਨਾਂਅ ਬਣਾਇਆ ਹੈ ਕਿਉਂਕਿ ਉਸ ਨੂੰ ਇਸ ਇੰਡਸਟਰੀ ਵਿੱਚ ਲਿਆਉਣ ਵਾਲਾ ਕੋਈ ਨਹੀਂ ਸੀ । ਇਸ ਮੁਕਾਮ ਨੂੰ ਹਾਸਲ ਕਰਨ ਲਈ ਢਿੱਲੋਂ ਨੂੰ ਲੰਮਾਂ ਸੰਘਰਸ਼ ਵੀ ਕਰਨਾ ਪਿਆ ।

Pic Courtesy: facebook

ਹੋਰ ਪੜ੍ਹੋ :

ਅਦਾਕਾਰਾ ਨੁਸਰਤ ਜਹਾਂ ਨੇ ਬੇਟੇ ਨੂੰ ਦਿੱਤਾ ਜਨਮ, ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ

Pic Courtesy: facebook

ਗਾਇਕੀ ਦੇ ਸ਼ੁਰੂਆਤੀ ਦੌਰ ਵਿੱਚ ਉਸ ਨੇ ਆਪਣੇ ਪਰਿਵਾਰ ਨੂੰ ਮਨਾਉਣ ਲਈ ਬਹੁਤ ਸੰਘਰਸ਼ ਕੀਤਾ ਕਿਉਂਕਿ ਉਸ ਦਾ ਪਰਿਵਾਰ ਨਹੀਂ ਸੀ ਚਾਹੁੰਦਾ ਕਿ ਉਹ ਗਾਇਕੀ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਵੇ । ਪਰਿਵਾਰ ਵਿੱਚ ਉਸ ਦੀ ਮਾਂ ਹੀ ਸੀ ਜਿਹੜੀ ਉਸ ਦਾ ਸਮਰਥਨ ਕਰਦੀ ਸੀ । ਉਸਨੇ (Deepak Dhillon) ਆਪਣੀ ਮਾਂ ਦੀ ਸਹਾਇਤਾ ਨਾਲ ਆਪਣੇ ਹੁਨਰਾਂ ਨੂੰ ਨਿਖਾਰਿਆ ਅਤੇ ਬਾਅਦ ਵਿੱਚ 2 ਕੈਸਟਾਂ ਰਿਲੀਜ਼ ਕੀਤੀਆਂ ਜਿਹੜੀਆਂ ਕਿ ਕੁਝ ਖ਼ਾਸ ਨਹੀਂ ਚੱਲੀਆਂ । ਇਹਨਾਂ ਕੈਸਟਾਂ ਤੋਂ ਬਾਅਦ ਦੀਪਕ ਢਿੱਲੋਂ ਦੀ ਕੈਸੇਟ ਮਣਕੇ ਰਿਲੀਜ਼ ਹੋਈ ਜਿਸ ਦਾ ਗਾਣਾ ‘ਤੇਰੀ ਸਜਨਾ ਪਿਆਰ ਨਿਸ਼ਾਨੀ ਵੇ ਗਲ ਦੀ ਗਾਨੀ ਮਣਕੇ ਟੁੱਟਦੇ ਜਾਂਦੇ ਆ’ ਬਹੁਤ ਹੀ ਮਕਬੂਲ ਹੋਇਆ ।

Pic Courtesy: facebook

ਇਹ ਗਾਣਾ ਪੰਜਾਬ ਦੇ ਹਰ ਘਰ ਵਿੱਚ ਵੱਜਦਾ ਸੁਣਾਈ ਦਿੱਤਾ । ਇਸ ਤੋਂ ਬਾਅਦ ਦੀਪਕ ਢਿੱਲੋਂ (Deepak Dhillon) ਦੀਆਂ ਇੱਕ ਤੋਂ ਬਾਅਦ ਇੱਕ ਕਈ ਕੈਸੇਟਾਂ ਰਿਲੀਜ਼ ਹੋਈਆਂ । ਜਿਨ੍ਹਾਂ ਦੇ ਕਈ ਗਾਣੇ ਸੁਪਰ ਹਿੱਟ ਹੋਏ । ਕਹਿੰਦੇ ਹਨ ਕਿ ਸਾਰੇ ਦਿਨ ਇੱਕ ਜਿਹੇ ਨਹੀਂ ਹੁੰਦੇ ਇਸ ਸਭ ਦੇ ਚਲਦੇ ਇੱਕ ਘਟਨਾ ਨੇ ਦੀਪਕ ਢਿੱਲੋਂ (Deepak Dhillon) ਦੀ ਜ਼ਿੰਦਗੀ ਬਦਲ ਦਿੱਤੀ, ਤੇ ਉਹ ਮਿਊਜ਼ਿਕ ਇੰਡਸਟਰੀ ਤੋਂ ਦੂਰ ਹੋ ਗਈ ।

ਦਰਅਸਲ ਦੀਪਕ ਢਿੱਲੋਂ ਆਪਣੀ ਮਾਂ ਦੀ ਮੌਤ ਦੇ ਕਾਰਨ ਗਾਉਣਾ ਛੱਡ ਦਿੱਤਾ ਸੀ । ਮਾਂ ਨੂੰ ਗੁਆਉਣ ਤੋਂ ਬਾਅਦ, ਦੀਪਕ ਢਿੱਲੋਂ ਨੂੰ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਤੇ ਇੱਕ ਨਿਰਾਸ਼ ਅਵਸਥਾ ਵਿੱਚ ਚਲੀ ਗਈ । ਬਾਅਦ ਵਿੱਚ ਰੱਬ ਦੀ ਕਿਰਪਾ ਨਾਲ, ਉਸਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ । ਹੁਣ ਇੱਕ ਵਾਰ ਫਿਰ ਦੀਪਕ ਢਿੱਲੋਂ ਦੇ ਗਾਣੇ ਸੁਣਾਈ ਦੇਣ ਲੱਗੇ ਹਨ । ਦੀਪਕ ਢਿੱਲੋਂ ਨੂੰ ਹੁਣ ਵੀ ਉਹ ਪਿਆਰ ਮਿਲ ਰਿਹਾ ਹੈ ਜੋ ਪਿਆਰ ਉਸ ਦੇ ਪ੍ਰਸ਼ੰਸਕਾਂ ਨੇ ਇੱਕ ਅਰਸਾ ਪਹਿਲਾਂ ਦਿੱਤਾ ਸੀ ।

Related Post