ਪੰਜਾਬੀ ਗੀਤ 'ਤੇ ਜਦੋਂ ਗੋਰੇ ਵੀ ਆਪਣੇ ਆਪ ਨੂੰੰ ਥਿਰਕਣ ਤੋਂ ਨਹੀਂ ਰੋਕ ਸਕੇ ,ਵੇਖੋ ਵੀਡਿਓ

By  Shaminder December 27th 2018 01:17 PM

ਪੰਜਾਬੀ ਆਪਣੇ ਖੁੱਲ ਦਿਲ ਸੁਭਾਅ ਲਈ ਜਾਣੇ ਜਾਂਦੇ ਨੇ ਅਤੇ ਜਿੱਥੇ ਵੀ ਪੰਜਾਬੀ ਜਾਂਦੇ ਨੇ ਰੌਣਕਾਂ ਲਗਾ ਦਿੰਦੇ ਨੇ । ਅਜਿਹਾ ਹੀ ਇੱਕ ਵੀਡਿਓ ਵਿਦੇਸ਼ ਤੋਂ ਸਾਹਮਣੇ ਆਇਆ ਹੈ । ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ:ਕੁਲਦੀਪ ਮਾਣਕ ਨੇ ਗਾਣੇ ‘ਚ ਸਮਝਾਈ ਸੀ ਲੋਕਾਂ ਨੂੰ ਕੰਮ ਦੀ ਗੱਲ, ਦੇਖੋ ਵੀਡਿਓ

https://www.facebook.com/AmanBanipalNZ/videos/2049192095296828/

ਇਸ ਵੀਡਿਓ 'ਚ ਕੁਝ ਪੰਜਾਬੀ ਜ਼ੋਰਾ ਰੰਧਾਵਾ ਅਤੇ ਰੁਪਾਲੀ ਦੇ ਗੀਤ ਵੰਡਰਲੈਂਡ 'ਤੇ ਡਾਂਸ ਕਰ ਰਹੇ ਨੇ ਅਤੇ ਥੋੜੀ ਹੀ ਦੇਰ 'ਚ ਕੁਝ ਵਿਦੇਸ਼ੀ ਵੀ ਸਟੇਜ 'ਤੇ ਆ ਕੇ ਡਾਂਸ ਕਰਨ ਲੱਗ ਪੈਂਦੇ ਨੇ ।

bhangra bhangra

ਇਹ ਵੀਡਿਓ ਕਾਫੀ ਪੁਰਾਣਾ ਹੈ ਅਤੇ ਲੋਕਾਂ ਵੱਲੋਂ ਇਸ ਵੀਡਿਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਵੀਡਿਓ ਆਸਟਰੇਲੀਆ ਦਾ ਦੱਸਿਆ ਜਾ ਰਿਹਾ ਹੈ । ਕਿਉਂਕਿ ਪੰਜਾਬ ਦੇ ਲੋਕ ਨਾਚ ਭੰਗੜੇ 'ਚ ਏਨੀ ਖਿੱਚ ਹੈ ਕਿ ਕੋਈ ਵੀ ਨੱਚੇ ਬਗੈਰ ਨਹੀਂ ਰਹਿ ਸਕਦਾ ਅਤੇ ਜਿੱਥੇ ਪੰਜਾਬੀ ਇੱਕਠੇ ਹੋ ਜਾਣ ਤਾਂ ਫਿਰ ਰੌਣਕਾਂ ਲੱਗ ਹੀ ਜਾਂਦੀਆਂ ਨੇ ।

Related Post