ਗੋਰਾ ਦਿਲਜੀਤ ਦੋਸਾਂਝ ਦਾ ਗਾਣਾ ਗਾ ਕੇ ਕੱਢੀ ਜਾ ਰਿਹਾ ਹੈ ਵੱਟ 

By  Rupinder Kaler August 20th 2019 06:08 PM -- Updated: August 21st 2019 01:41 PM

ਪੰਜਾਬੀ ਗਾਣੇ ਅੱਜ ਹਰ ਥਾਂ ਤੇ ਵੱਜਦੇ ਸੁਣਾਈ ਦਿੰਦੇ ਹਨ । ਇਸ ਲਈ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਪੰਜਾਬੀ ਗਾਣਿਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ । ਪੰਜਾਬੀ ਗਾਣੇ ਹਰ ਇੱਕ ਨੂੰ ਆਪਣਾ ਦੀਵਾਨਾ ਬਣਾ ਰਹੇ ਹਨ । ਇਹ ਗਾਣੇ ਉਹ ਲੋਕ ਵੀ ਇਨਜੁਆਏ ਕਰਦੇ ਹਨ ਜਿਨ੍ਹਾਂ ਨੂੰ ਸ਼ਾਇਦ ਪੰਜਾਬੀ ਦੀ ਸਮਝ ਨਹੀਂ ।ਅਜਿਹੇ ਹੀ ਇੱਕ ਗੋਰੇ ਦੀ ਇੱਕ ਵੀਡੀਓ ਪੀਟੀਸੀ ਪੰਜਾਬੀ ਦੇ ਸ਼ੋਅ ਪੰਜਾਬੀਸ ਦਿਸ ਵੀਕ ਵਿੱਚ ਵਿਖਾਈ ਗਈ, ਜਿਹੜਾ ਕਿ ਦਿਲਜੀਤ ਦੋਸਾਂਝ ਦਾ ਗਾਣਾ 'ਮਾਣ ਦੂਣਾ ਹੋ ਜਾਂਦਾ ਜੱਟੀ ਦਾ ਤੇਰੀ ਕੱਢੀ ਹੋਈ ਰੈਲੀ ਵੇਖ ਕੇ' ਗਾਉਂਦਾ ਦਿਖਾਈ ਦੇ ਰਿਹਾ ਹੈ ।

ਇਹ ਗੋਰਾ ਪੰਜਾਬੀ ਗਾਣਿਆਂ ਦਾ ਏਨਾਂ ਸ਼ੌਕੀਨ ਹੈ ਕਿ ਇਸ ਨੂੰ ਪੰਜਾਬ ਦੇ ਹਰ ਹਿੱਟ ਗਾਇਕ ਦੇ ਗਾਣੇ ਯਾਦ ਹਨ । ਇਸ ਦੀਆਂ ਹੋਰ ਵੀ ਕਈ ਵੀਡੀਓ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਨੇ। ਇਸ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਿਊਜ਼ਿਕ ਲਈ ਸਰਹੱਦ ਨਹੀਂ ਹੁੰਦੀ ।

Related Post