ਹਾਰਡੀ ਸੰਧੂ ਕ੍ਰਿਕੇਟਰ ਤੋਂ ਕਿਵੇਂ ਬਣ ਗਏ ਗਾਇਕ 

By  Shaminder September 6th 2018 07:32 AM

ਹਾਰਡੀ ਸੰਧੂ Hardy Sandhu  ਇੱਕ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਵੱਖਰੀ ਪਹਿਚਾਣ ਬਣਾਈ ਹੈ । ਪਰ ਬਹੁਤ ਹੀ ਘੱਟ ਲੋਕ ਜਾਣਦੇ ਨੇ ਕਿ ਉਹ ਇੱਕ ਗਾਇਕ ਹੋਣ ਤੋਂ ਪਹਿਲਾਂ ਇੱਕ ਵਧੀਆ ਕ੍ਰਿਕੇਟਰ Cricketer ਸਨ । ਦਰਅਸਲ ਉਨ੍ਹਾਂ ਨੂੰ ਕ੍ਰਿਕੇਟ ਦੀ ਖੇਡ ਦੌਰਾਨ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਕ੍ਰਿਕੇਟ ਨੂੰ ਛੱਡ ਕੇ ਗਾਇਕੀ ਨੂੰ ਆਪਣੇ ਕਿੱਤੇ ਵੱਜੋਂ ਅਪਣਾ ਲਿਆ । ਹਾਰਡੀ ਸੰਧੂ ਦਾ ਅੱਜ ਜਨਮ ਦਿਨ ਹੈ ਅਤੇ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ ।

ਉਨ੍ਹਾਂ ਦਾ ਜਨਮ ਪਟਿਆਲਾ 'ਚ ਛੇ ਸਤੰਬਰ ਉੱਨੀ ਸੌ ਛਿਆਸੀ ਨੂੰ ਜਨਮੇ ਹਰਵਿੰਦਰ ਸਿੰਘ ਸੰਧੂ ਉਰਫ ਹਾਰਡੀ ਸੰਧੂ ਨੇ ਦੋ ਹਜ਼ਾਰ ਪੰਜ 'ਚ ਕ੍ਰਿਕੇਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਉਸ ਸਮੇਂ ਹਾਰਡੀ ਸੰਧੂ ਨੇ ਇਹ ਨਹੀਂ ਸੋਚਿਆ ਕਿ ਕ੍ਰਿਕੇਟ 'ਚ ਆਪਣਾ ਕਰੀਅਰ ਬਨਾਉਣ ਦਾ ਸੁਪਨਾ ਵੇਖਣ ਵਾਲੇ ਇਸ ਕ੍ਰਿਕੇਟਰ ਦੀ ਕਿਸਮਤ 'ਚ ਕ੍ਰਿਕੇਟ ਨਹੀਂ ਬਲਕਿ ਗਾਇਕੀ ਦੇ ਖੇਤਰ 'ਚ ਧੁੰਮਾਂ ਪਾਵੇਗਾ ।

 

ਹਾਰਡੀ ਸੰਧੂ ਰਾਈਟ ਹੈਂਡ ਅਤੇ ਫਾਸਟ ਮੀਡੀਅਮ ਗੇਂਦਬਾਜ਼ ਸਨ । ਉਨ੍ਹਾਂ ਨੇ ਕ੍ਰਿਕੇਟ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਪਰ ਇੱਕ ਵਾਰ ਆਪਣੀ ਟਰੇਨਿੰਗ ਦੌਰਾਨ ਹਾਰਡੀ ਬਗੈਰ ਵਾਰਮਅੱਪ ਦੇ ਹੀ ਮੈਦਾਨ 'ਚ ਆ ਗਏ । ਇਸੇ ਦੌਰਾਨ ਖੇਡ ਦੇ ਮੈਦਾਨ 'ਚ ਉਨ੍ਹਾਂ ਨੂੰ ਸੱਟ ਲੱਗ ਗਈ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਨਵਾਂ ਮੋੜ ਆਇਆ ਅਤੇ ਉਨ੍ਹਾਂ ਨੇ ਕ੍ਰਿਕੇਟ ਦੀ ਦੁਨੀਆ ਨੂੰ ਅਲਵਿਦਾ ਕਹਿ ਕੇ ਗਾਇਕੀ ਦੇ ਕਿੱਤੇ ਨੂੰ ਅਪਣਾ ਲਿਆ ।

ਹਾਰਡੀ ਸਿੰਘ ਦੇ ਯੂਟਿਊਬ 'ਤੇ ਲੱਖਾਂ ਦੀ ਗਿਣਤੀ 'ਚ ਫੈਨਸ ਹਨ । ਗਾਇਕੀ ਤੋਂ ਇਲਾਵਾ ਉਹ 'ਯਾਰਾਂ ਦਾ ਕੈਚਅੱਪ','ਮਾਹੀ ਐੱਨ. ਆਰ.ਆਈ'ਫਿਲਮਾਂ ਦੇ ਜ਼ਰੀਏ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਵੀ ਕਰ ਚੁੱਕੇ ਨੇ । ਉਨ੍ਹਾਂ ਵੱਲੋਂ ਗਾਏ ਗਏ ਗੀਤਾਂ 'ਚੋਂ 'ਬੈਕਬੋਨ','ਨਾਂਹ',ਅਜਿਹੇ ਗੀਤ ਹਨ । ਜਿਨ੍ਹਾਂ ਨੇ ਸਰੋਤਿਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ ।ਇਸ ਤੋਂ ਇਲਾਵਾ ਹਾਰਡੀ ਸੰਧੂ ਦੇ ਸੋਸ਼ਲ ਮੀਡੀਆ 'ਤੇ ਵੀ ਲੱਖਾਂ ਦੀ ਗਿਣਤੀ 'ਚ ਪ੍ਰਸ਼ੰਸਕ ਹਨ । ਜਿੱਥੇ ਉਹ ਇੱਕ ਬਿਹਤਰੀਨ ਗਾਇਕ ਵੱਜੋਂ ਜਾਣੇ ਜਾਂਦੇ ਨੇ ਉੱਥੇ ਹੀ ਹੁਣ ਉਹ ਅਦਾਕਾਰੀ ਦੇ ਖੇਤਰ 'ਚ ਵੀ ਆਪਣੀ ਥਾਂ ਬਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ।

Related Post