'ਰੂਹ ਦੇ ਰੁਖ', ਲੌੰਗ ਲਾਚੀ ਫਿਲਮ ਦਾ ਚੌਥਾ ਟਰੈਕ ਹੋਇਆ ਜਾਰੀ

By  Gourav Kochhar March 6th 2018 08:21 AM

9 ਮਾਰਚ ਸਿਰਫ ਤਿੰਨ ਦਿਨ ਦੂਰ ਹੈ ਅਤੇ ਅਸੀਂ ਸਾਰੇ ਬੇਸਬਰੀ ਨਾਲ ਲੌਂਗ ਲਾਚੀ ਦੇ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਾਂ | ਇਸ ਫਿਲਮ ਦੇ ਨਾਲ ਲੇਖਕ ਤੇ ਡਾਇਰੈਕਟਰ ਅੰਬਰਦੀਪ ਸਿੰਘ ਆਪਣੇ ਐਕਟਿੰਗ ਦੇ ਕੈਰੀਅਰ ਦੀ ਸ਼ੁਰੂਆਤ ਕਰ ਰਹੇ ਹਨ | ਫਿਲਮ ਵਿਚ ਉਨ੍ਹਾਂ ਦੇ ਨਾਲ ਨੀਰੂ ਬਾਜਵਾ ਅਤੇ ਅਮੀ ਵਿਰਕ ਮੁਖ ਭੂਮਿਕਾ ਨਿਭਾਉਣਗੇ | ਦੱਸ ਦੇਈਏ ਕਿ ਫਿਲਮ ਦੇ ਪਹਿਲੇ ਤਿੰਨ ਗਾਣੇ ਪਹਿਲਾਂ ਹੀ ਦਰਸ਼ਕਾਂ ਤੋਂ ਪ੍ਰਸ਼ੰਸਾ ਹਾਸਿਲ ਕਰ ਚੁੱਕੇ ਹਨ ਅਤੇ ਹੁਣ ਹਾਲ ਹੀ ਚ ਚੌਥੇ ਨੂੰ ਰਿਲੀਜ਼ ਕੀਤਾ ਗਿਆ ਹੈ |

'ਰੂਹ ਦੇ ਰੁਖ', ਲੌੰਗ ਲਾਚੀ ਫਿਲਮ ਤੋਂ ਚੌਥਾ ਟ੍ਰੈਕ ਹੈ | ਇਹ ਇੱਕ ਉਦਾਸ ਅਤੇ ਭਾਵਨਾਤਮਕ ਗਾਣਾ ਹੈ ਜੋ 'ਪ੍ਰਭ ਗਿੱਲ' ਦੁਆਰਾ ਗਾਯਾ ਗਿਆ ਹੈ | ਤਾਰਿਆਂ ਦੇ ਦੇਸ ਗਾਣੇ ਤੋਂ ਬਾਅਦ, ਇਸ ਗਾਣੇ ਨੂੰ 'ਪ੍ਰਭ ਗਿੱਲ' ਨੇ ਆਪਣੀ ਸੁਰੀਲੀ ਆਵਾਜ਼ ਨਾਲ ਜੀਵੰਤ ਕਰ ਦਿਤਾ ਹੈ | ਗੁਰਮੀਤ ਸਿੰਘ ਦੁਆਰਾ ਰਚਿਆ ਗਿਆ ਇਹ ਗਾਣਾ ਹਰਮਨਜੀਤ ਦੁਵਾਰਾ ਲਿਖਿਆ ਗਿਆ ਹੈ | ਇਹ ਗੀਤ ਟੀ-ਸੀਰੀਜ਼ ਅਪਨਾ ਪੰਜਾਬ ਯੂ-ਟਿਊਬ ਚੈਨਲ 'ਤੇ ਰਿਲੀਜ਼ ਹੋ ਚੁਕਿਆ ਹੈ |

ਗਾਣੇ ਨੇ ਆਪਣੇ ਜੀਵੰਤ ਸੰਗੀਤ ਨਾਲ ਦਿਲ ਨੂੰ ਛੂਹ ਲਿਆ ਹੈ | ਜਿਸ ਤਰ੍ਹਾਂ ਅਭਿਨੇਤਾ ਅੰਬਰਦੀਪ ਸਿੰਘ Amberdeep Singh ਨੇ ਆਪਣੇ ਸ਼ਬਦਾਂ ਦੇ ਨਾਲ ਆਪਣੇ ਟੁੱਟੇ ਦਿਲ ਨੂੰ ਦਰਸਾਇਆ ਹੈ, ਉਹ ਪ੍ਰਸ਼ੰਸਾ ਯੋਗ ਹੈ | ਹਰ ਕੋਈ ਆਪਣੇ ਪਿਆਰ ਤੋਂ ਦੂਰ ਹੋਣ ਦੇ ਦਰਦ ਨੂੰ ਮਹਿਸੂਸ ਕਰ ਸਕਦਾ ਹੈ | ਨਾਲ ਹੀ ਪ੍ਰਭ ਗਿੱਲ ਦੀ ਗਾਇਕੀ ਨੇ ਸਭ ਨੂੰ ਗਾਣੇ ਨਾਲ ਜੋੜ ਲਿਆ ਹੈ |

ਫਿਲਮ ਦੇ ਗਾਣੇ ਸੁਣਨ ਵਾਲਿਆਂ ਨੂੰ ਪੂਰੀ ਫ਼ਿਲਮ ਦੇਖਣ ਦੀ ਲਾਲਸਾ ਹੋ ਰਹੀ ਹੈ | ਫਿਲਮ ਦੇ ਸਾਰੇ ਟਰੈਕ ਇਕ ਤੋਂ ਵੱਧ ਕਰ ਇਕ ਹੈ , ਅਤੇ ਨਿਸ਼ਚਿਤ ਰੂਪ ਵਿੱਚ ਗਾਣੇ ਦਾ ਸੰਗੀਤ ਅਤੇ ਬੋਲ ਗਾਣਿਆਂ ਨੂੰ ਸਦਾਬਹਾਰ ਬਣਾ ਰਿਹਾ ਹੈ |

ਫਿਲਮ ਦੇ ਟ੍ਰੇਲਰ ਤੋਂ ਸਾਫ਼ ਹੈ ਕਿ ਫਿਲਮ ਇਕ ਪ੍ਰੇਮ ਤਿਕੋਣ ਤੇ ਅਧਾਰਿਤ ਹੈ ਅਤੇ ਫਿਲਮ ਵਿੱਚ ਸਾਨੂੰ ਪੰਜਾਬ ਦੇ ਹਰੇ ਅਤੇ ਸ਼ਾਂਤ ਪਿੰਡਾਂ ਦੀ ਖੂਬਸੂਰਤੀ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ | ਇਸ ਫਿਲਮ ਨੂੰ ਖੁਦ ਅਮਰਦੀਪ ਸਿੰਘ ਦੁਆਰਾ ਬਣਾਇਆ ਗਿਆ ਹੈ ਅਤੇ ਫਿਲਮ ਦਾ ਨਿਰਮਾਣ ਐਮੀ ਵਿਰਕ ਦੇ ਘਰੇਲੂ ਪ੍ਰੋਡਕਸ਼ਨ "ਵਿਲੇਜਰ ਸਟੂਡੀਓ ਫਿਲ੍ਮ੍ਸ" ਦੁਆਰਾ ਕੀਤਾ ਜਾ ਰਿਹਾ ਹੈ |

ਕਿ ਅਜੇ ਤੁਸੀਂ ਇਹ ਗੀਤ ਨਹੀਂ ਸੁਣਿਆ? ਥੱਲੇ ਦਿੱਤੇ ਵਿਡੀਓ ਲਿੰਕ ਤੇ ਕਲਿੱਕ ਕਰੋ ਅਤੇ ਆਨੰਦ ਲਓ |

https://www.youtube.com/watch?v=EV8E6P54dLU

Related Post