ਵਿਦੇਸ਼ 'ਚ ਸਿੱਖਾਂ ਨੇ ਪੇਸ਼ ਕਿੱਤੀ ਮਿਸਾਲ, ਫ੍ਰੀ ਫ਼ੂਡ ਵੈਨ ਰਾਹੀਂ ਲੋੜਵੰਦਾਂ ਨੂੰ ਛਕਾਇਆ ਲੰਗਰ

By  Gourav Kochhar June 24th 2018 08:24 AM

ਪੰਜਾਬੀਆਂ ਨੇ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ ਅਤੇ ਪੰਜਾਬ ਦਾ ਨਾਮ ਉੱਚਾ ਕਿੱਤਾ ਹੈ | ਏੰਟਰਟੇਨਮੇੰਟ, ਬਿਜ਼ਨੇਸ, ਖੇਡ ਹਰ ਇੱਕ ਪੱਧਰ ਤੇ ਪੰਜਾਬੀਆਂ ਨੇ ਨਾਮ ਕਮਾਇਆ ਹੈ | ਸਿਰਫ਼ ਇਨ੍ਹਾਂ ਹੀ ਨਹੀਂ ਸਮਾਜ ਭਲਾਈ ਅਤੇ ਸੁਧਾਰ ਵਿੱਚ ਵੀ ਪੰਜਾਬੀ ਕਿਸੀ ਤੋਂ ਘੱਟ ਨਹੀਂ ਹਨ | ਅਜਿਹੀ ਹੀ ਇੱਕ ਵੀਡੀਓ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਤੋਂ ਸਾਹਮਣੇ ਆਈ ਹੈ ਜਿਸ ਵਿੱਚ ਸਿੱਖਾਂ ਵਲੋਂ ਇੱਕ ਫ੍ਰੀ-ਫ਼ੂਡ ਵੈਨ ਚਲਾਈ ਜਾ ਰਹੀ ਹੈ | ਇਸ ਵੈਨ ਰਾਹੀਂ ਸ਼ਹਿਰ ਮੈਲਬਰਨ ਵਿੱਚ ਵੱਸ ਰਹੇ ਲੋੜਵੰਦਾਂ ਨੂੰ ਫ੍ਰੀ ਲੰਗਰ ਛਕਾਇਆ ਜਾ ਰਿਹਾ ਹੈ | ਸਿੱਖ ਵੋਲੰਟੀਅਰ ਗਰੁੱਪ sikh volunteer  ਵਲੋਂ ਸ਼ੁਰੂ ਕਿੱਤਾ ਗਿਆ ਇਹ ਉਪਰਾਲਾ ਜਿਸ ਰਾਹੀਂ ਲੋੜਵੰਦਾਂ ਨੂੰ ਮੁਫ਼ਤ ਭੋਜਨ ਖਵਾਇਆ ਜਾ ਰਿਹਾ ਹੈ, ਇਸ ਨਾਲ ਸਿੱਖਾਂ ਨੇ ਵਿਦੇਸ਼ ਵਿੱਚ ਵੀ ਮਿਸਾਲ ਬਣੇ ਹਨ |

https://www.facebook.com/ptcnewsonline/videos/1882732175080176/

ਪੀਟੀਸੀ ਨੈੱਟਵਰਕ PTC Network ਵਲੋਂ ਉਨ੍ਹਾਂ ਨਾਲ ਗੱਲ ਕਰਕੇ ਪਤਾ ਲਗਾ ਕਿ ਇਸ ਗਰੁੱਪ sikh volunteer  ਦੀ ਸ਼ੁਰੂਆਤ 2016 ਵਿੱਚ ਹੋਈ ਸੀ ਅਤੇ ਇਸ ਵਿੱਚ 100 ਤੋਂ ਵੱਧ ਸਿੱਖ ਸ਼ਾਮਲ ਹਨ | ਉਨ੍ਹਾਂ ਨੇ ਦਸਿਆ ਕਿ ਅਜੇ ਅਸੀਂ ਹਫ਼ਤੇ ਵਿੱਚ ਦੋ ਦਿਨ ਇਸ ਵੈਨ ਨਾਲ ਲੋੜਵੰਦਾਂ ਨੂੰ ਭੋਜਨ ਛੱਕਾ ਰਹੇ ਹਨ ਅਤੇ ਬਹੁਤ ਹੀ ਜਲਦ ਅਸੀਂ ਵੈਨ ਨੂੰ ਹਫ਼ਤੇ ਦੇ ਸੱਤ ਦਿਨ ਚਲਾਉਣਾ ਸ਼ੁਰੂ ਕਰ ਦਵਾਂਗੇ | ਗੁਰੂ ਗੋਬਿੰਦ ਸਿੰਘ ਜੀ ਦੀ ਸਿਖ ਤੇ ਅਮਲ ਕਰਦੇ ਹੋਏ ਆਪਣੀ ਕਮਾਈ ਦੇ ਦਸਵੇਂ ਹਿੱਸੇ ਨਾਲ ਇਸ ਲੰਗਰ ਪ੍ਰਥਾ ਨੂੰ ਚਲਾਇਆ ਜਾ ਰਿਹਾ ਹੈ |

sikh volunteer

Related Post