ਰੇਖਾ ਦੇ ਕਹਿਣ ’ਤੇ ਸ਼੍ਰੀਦੇਵੀ ਨੇ ਇਸ ਹੀਰੋ ਨਾਲੋਂ ਤੋੜ ਲਏ ਸਨ ਸਾਰੇ ਰਿਸ਼ਤੇ, ਦਿਮਾਗੀ ਤੌਰ ’ਤੇ ਹੋ ਗਈ ਸੀ ਪਰੇਸ਼ਾਨ

By  Rupinder Kaler May 27th 2020 04:40 PM

ਸ਼੍ਰੀਦੇਵੀ ਭਾਵੇਂ ਅੱਜ ਸਾਡੇ ਵਿੱਚ ਮੌਜੂਦ ਨਹੀਂ ਪਰ ਉਹਨਾਂ ਨੇ ਆਪਣੇ ਕਰੀਅਰ ਵਿੱਚ ਕਈ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ । ਇਸੇ ਲਈ ਉਹਨਾਂ ਨੂੰ ਮਹਿਲਾ ਅਮਿਤਾਬ ਬੱਚਨ ਵੀ ਕਿਹਾ ਜਾਂਦਾ ਸੀ । ਕਹਿੰਦੇ ਹਨ ਕਿ ਸ਼ੁਰੂਆਤੀ ਦੌਰ ਵਿੱਚ ਸ਼੍ਰੀਦੇਵੀ ਦੇ ਨਾਲ ਫ਼ਿਲਮ ਦੇ ਸੈੱਟ ਤੇ ਉਹਨਾਂ ਦੀ ਮਾਂ ਵੀ ਮੌਜੂਦ ਰਹਿੰਦੀ ਸੀ । ਕਹਿੰਦੇ ਹਨ ਕਿ ਜਤਿੰਦਰ ਦਾ ਦਿਲ ਵੀ ਸ਼੍ਰੀਦੇਵੀ ਤੇ ਆ ਗਿਆ ਸੀ ।ਪਰ ਉਹਨਾਂ ਦੀ ਮਾਂ ਸਾਰੇ ਅਦਾਕਾਰਾਂ ਤੋਂ ਸ਼੍ਰੀ ਦੇਵੀ ਨੂੰ ਦੂਰ ਰੱਖਦੀ ਸੀ । ਇਸ ਸਭ ਦੇ ਚਲਦੇ ਡਿਸਕੋ ਡਾਂਸਰ ਦੀ ਕਾਮਯਾਬੀ ਤੋਂ ਬਾਅਦ ਮਿਥੁਨ ਚੱਕਰਵਤੀ ਸਭ ਦੇ ਫੇਵਰੇਟ ਬਣ ਗਏ ।

ਸਾਲ 1984 ਵਿੱਚ ਉਹਨਾਂ ਨੂੰ ‘ਜਾਗ ਉਠਾ ਇਨਸਾਨ’ ਫ਼ਿਲਮ ਵਿੱਚ ਸ਼੍ਰੀਦੇਵੀ ਦੇ ਆਪਜਿਟ ਕਾਸਟ ਕੀਤਾ ਗਿਆ ਸੀ । ਮਿਥੁਨ ਦਾ ਉਸ ਸਮੇਂ ਯੋਗਿਤਾ ਬਾਲੀ ਨਾਲ ਵਿਆਹ ਹੋ ਗਿਆ ਸੀ ਤੇ ਉਹਨਾਂ ਦੇ ਦੋ ਬੇਟੇ ਵੀ ਸਨ । ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਸ਼੍ਰੀਦੇਵੀ ਦੀ ਮਾਂ ਨਹੀਂ ਸੀ ਆਉਂਦੀ ਜਿਸ ਕਰਕੇ ਦੋਹਾਂ ਵਿੱਚ ਅਫੇਅਰ ਸ਼ੁਰੂ ਹੋ ਗਿਆ ਸੀ ।

ਮਿਥੁਨ ਨੇ ਸ਼੍ਰੀਦੇਵੀ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰਨਗੇ । ਜਦੋਂ ਇਸ ਗੱਲ ਦਾ ਸ਼੍ਰੀਦੇਵੀ ਦੀ ਮਾਂ ਨੂੰ ਪਤਾ ਲੱਗਾ ਤਾਂ ਉਹ ਬਹੁਤ ਨਰਾਜ਼ ਹੋਈ । ਕਹਿੰਦੇ ਹਨ ਕਿ ਇਸੇ ਦੌਰਾਨ ਰੇਖਾ ਨੇ ਸ਼੍ਰੀਦੇਵੀ ਨੂੰ ਮਿਥੁਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਕਿਉਂਕਿ ਕੋਈ ਵੀ ਅਦਾਕਾਰ ਆਪਣੀ ਪਤਨੀ ਨੂੰ ਤਲਾਕ ਨਹੀਂ ਦਿੰਦਾ ।

ਸ਼੍ਰੀਦੇਵੀ ਨੂੰ ਰੇਖਾ ਦੀ ਇਹ ਗੱਲ ਪਸੰਦ ਆਈ, ਇਸੇ ਦੌਰਾਨ ਜਦੋਂ ਸ਼੍ਰੀ ਦੇਵੀ ਨੂੰ ਪਤਾ ਲੱਗਿਆ ਕਿ ਮਿਥੁਨ ਦੀ ਪਤਨੀ ਇੱਕ ਵਾਰ ਫਿਰ ਮਾਂ ਬਣਨ ਵਾਲੀ ਹੈ ਤਾਂ ਸ਼੍ਰੀਦੇਵੀ ਨੇ ਮਿਥੁਨ ਨਾਲੋਂ ਸਾਰੇ ਰਿਸ਼ਤੇ ਤੋੜ ਲਏ ।

ਇਸ ਵਜ੍ਹਾ ਕਰਕੇ ਸ਼੍ਰੀਦੇਵੀ ਬਹੁਤ ਪਰੇਸ਼ਾਨ ਹੋ ਗਈ ਸੀ ਤੇ ਮਾਂ ਦੀ ਨਰਾਜਗੀ ਕਰਕੇ ਸ਼੍ਰੀਦੇਵੀ ਦੇ ਹੱਥੋਂ ਕਈ ਫ਼ਿਲਮਾਂ ਨਿਕਲ ਗਈਆਂ ਸਨ । ਪਰ ਉਦੋਂ ਸਭ ਹੈਰਾਨ ਹੋ ਗਏ ਜਦੋਂ ਸ਼੍ਰੀਦੇਵੀ ਨੇ ਉਸ ਬੰਦੇ ਨਾਲ ਵਿਆਹ ਕਰਵਾ ਲਿਆ ਜਿਸ ਨੂੰ ਉਸ ਨੇ ਰੱਖੜੀ ਬੰਨੀ ਸੀ ।

Related Post