ਚੰਗੀ ਸਿਹਤ ਲਈ ਪੂਰੀ ਨੀਂਦ ਹੈ ਬਹੁਤ ਜ਼ਰੂਰੀ

By  Shaminder April 19th 2021 06:26 PM

ਚੰਗੀ ਸਿਹਤ ਦੇ ਲਈ ਪੂਰੀ ਨੀਂਦ ਬਹੁਤ ਜ਼ਰੂਰੀ ਹੈ । ਜੇ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ ਤਾਂ ਤੁਸੀਂ ਕਈ ਭਿਆਨਕ

ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੂਰੀ ਨੀਂਦ ਨਾ ਲੈਣ ਕਾਰਨ ਸਰੀਰ ‘ਚ ਕਿਸ

ਤਰ੍ਹਾਂ ਦੇ ਵਿਕਾਰ ਪੈਦਾ ਹੋ ਸਕਦੇ ਹਨ ।  ਨੀਂਦ ਦੀ ਕਮੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਇਸ ਦੇ ਲੱਛਣਾਂ 'ਚ ਚਿੜਚਿੜਾਪਨ, ਖ਼ਰਾਬ ਫ਼ੈਸਲਾ, ਉਦਾਸੀ, ਯਾਦਦਾਸ਼ਤ ਦੀ ਕਮੀ ਸ਼ਾਮਲ ਹਨ।

Health Tips

ਹੋਰ ਪੜ੍ਹੋ :  ਮੁਕੇਸ਼ ਖੰਨਾ ਦੇ ਵੱਡੇ ਭਰਾ ਸਤੀਸ਼ ਖੰਨਾ ਦਾ ਹੋਇਆ ਦੇਹਾਂਤ

sleep

ਇਸ ਤਰ੍ਹਾਂ ਅਜਿਹੇ 'ਚ ਸਾਨੂੰ ਆਪਣੀ ਨੀਂਦ ਦੇ ਸ਼ੈਡਿਊਲ ਨੂੰ ਦੁਬਾਰਾ ਤੈਅ ਕਰਨਾ ਜ਼ਰੂਰੀ ਹੁੰਦਾ ਹੈ। ਸਿਹਤਮੰਦ ਨੀਂਦ ਤੋਂ ਬਗੈਰ ਅਸੀਂ ਸਿਹਤ ਦੇ ਜ਼ਿਆਦਾ ਲਾਭ ਪ੍ਰਾਪਤ ਨਹੀਂ ਕਰ ਸਕਦੇ। ਰਿਸਰਚ ਤੋਂ ਪਤਾ ਲੱਗਿਆ ਹੈ ਕਿ ਨੀਂਦ ਸਿੱਖਣ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ 'ਚ ਸੁਧਾਰ ਲਿਆਉਂਦੀ ਹੈ।

sleep

ਅਸੀਂ ਜਾਣਦੇ ਹਾਂ ਕਿ ਹਰ ਰੋਜ਼ ਘੱਟੋ-ਘੱਟ 8 ਘੰਟੇ ਸੌਣਾ ਚਾਹੀਦਾ ਹੈ, ਪਰ ਜ਼ਿਆਦਾਤਰ ਲੋਕ ਅਜਿਹਾ ਕਰਨ 'ਚ ਅਸਫਲ ਰਹਿੰਦੇ ਹਨ। ਸਿਹਤ ਸਮੱਸਿਆਵਾਂ 'ਚ ਯੋਗਦਾਨ ਦਾ ਇਕ ਕਾਰਨ ਦੇਰ ਰਾਤ ਤਕ ਜਾਗਣਾ ਵੀ ਹੈ। ਜਿਹੜੇ ਲੋਕ ਸਵੇਰੇ ਦੇਰ ਨਾਲ ਜਾਗਦੇ ਹਨ, ਉਨ੍ਹਾਂ ਨੂੰ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ।

 

Related Post