ਗੈਰੀ ਸੰਧੂ ਤੇ ਜੀ ਖਾਨ ਕਿਸ ਦਾ 'ਦੁਬਾਰਾ ਮਿਲਦੇ ਹਾਂ' ਗੀਤ ਹੈ ਤੁਹਾਨੂੰ ਪਸੰਦ, ਦੇਖੋ ਵੀਡੀਓ

By  Aaseen Khan February 17th 2019 02:46 PM

ਗੈਰੀ ਸੰਧੂ ਤੇ ਜੀ ਖਾਨ ਕਿਸ ਦਾ 'ਦੁਬਾਰਾ ਮਿਲਦੇ ਹਾਂ' ਗੀਤ ਹੈ ਤੁਹਾਨੂੰ ਪਸੰਦ, ਦੇਖੋ ਵੀਡੀਓ : ਗੈਰੀ ਸੰਧੂ ਅਤੇ ਜੀ ਖਾਨ ਦੋਨੋ ਪੰਜਾਬ ਦੇ ਬਾਕਮਾਲ ਗਾਇਕ ਅਤੇ ਬਹੁਤ ਹੀ ਵਧੀਆ ਦੋਸਤ ਹਨ। ਗੈਰੀ ਸੰਧੂ ਅਤੇ ਜੀ ਖਾਨ ਵਿਚਕਾਰ ਗੁਰੂ ਚੇਲੇ ਦੀ ਤਰਾਂ ਗੂੜਾ ਰਿਸ਼ਤਾ ਹੈ। ਜੀ ਖਾਨ ਕਈ ਵਾਰ ਕਹਿ ਚੁੱਕੇ ਹਨ ਕਿ ਗੈਰੀ ਸੰਧੂ ਉਹਨਾਂ ਦੀ ਜ਼ਿੰਦਗੀ 'ਚ ਕਾਫੀ ਵੱਡੀ ਅਹਿਮੀਅਤ ਰੱਖਦੇ ਹਨ। ਪਰ ਅੱਜ ਅਸੀਂ ਦੋਨਾਂ ਦੀ ਗਾਇਕੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਜੀ ਹਾਂ ਹਾਲ ਹੀ ਵੈਲੇਨਟਾਈਨ 'ਤੇ ਰਿਲੀਜ਼ ਹੋਇਆ ਗੈਰੀ ਸੰਧੂ ਦਾ ਗਾਣਾ 'ਦੁਬਾਰਾ ਮਿਲਦੇ ਆਂ' ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ, ਜਿਸ ਨੂੰ ਗੈਰੀ ਸੰਧੂ ਵੱਲੋਂ ਆਈ ਫੋਨ ਤੋਂ ਹੀ ਵੀਡੀਓ ਬਣਾ ਕੇ ਰਿਲੀਜ਼ ਕੀਤਾ ਗਿਆ ਹੈ। ਪਰ ਇਹ ਗਾਣਾ ਜੀ ਖਾਨ ਵੱਲੋਂ ਵੀ ਸਟੇਜਾਂ 'ਤੇ ਕਈ ਵਾਰ ਗਾਇਆ ਗਿਆ ਹੈ। ਪਹਿਲਾਂ ਤੁਸੀਂ ਸੁਣੋ ਗੈਰੀ ਸੰਧੂ ਵੱਲੋਂ ਗਾਇਆ ਗੀਤ ਦੁਬਾਰਾ ਮਿਲਦੇ ਆਂ ਗੀਤ।

ਜੀ ਖਾਨ ਵੱਲੋਂ ਗਾਇਆ ਵੀ ਇਹ ਗਾਣਾ ਪੰਜਾਬ ਦੇ ਦਿੱਗਜ ਕਲਾਕਾਰਾਂ ਦੀ ਸਟੇਜ 'ਤੇ ਹਾਜ਼ਰੀ 'ਚ ਗਾਇਆ ਗਿਆ ਹੈ। ਸਟੇਜ 'ਤੇ ਸਰਦੂਲ ਸਿਕੰਦਰ, ਮਾਸਟਰ ਸਲੀਮ, ਅਤੇ ਖਾਨ ਸਾਬ ਵਰਗੇ ਕਈ ਵੱਡੇ ਕਲਾਕਾਰ ਮੌਜੂਦ ਹਨ ਅਤੇ ਜੀ ਖਾਨ ਨੇ ਇਹ ਗਾਣਾ ਗਾ ਉਹਨਾਂ ਦੇ ਵੀ ਹੰਜੂ ਕਢਵਾ ਦਿੱਤੇ ਹਨ। ਉਹਨਾਂ ਦਾ ਇਹ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਹੋਰ ਵੇਖੋ : ਗੈਰੀ ਤੇ ਜੈਸਮੀਨ ਸੈਂਡਲਾਸ ਮਨਾ ਰਹੇ ਨੇ ਇਕੱਠੇ ਛੁੱਟੀਆਂ, ਵੀਡੀਓਜ਼ ਹੋਈਆਂ ਵਾਇਰਲ

ਜੀ ਖਾਨ ਅਤੇ ਗੈਰੀ ਸੰਧੂ ਬਹੁਤ ਹੀ ਚੰਗੇ ਮਿੱਤਰ ਹਨ। ਤੇ ਇਸ 'ਚ ਕੋਈ ਸ਼ੱਕ ਨਹੀਂ ਕਿ ਜੀ ਖਾਨ ਅਤੇ ਗੈਰੀ ਸੰਧੂ ਦੋਨਾਂ ਦੀ ਹੀ ਗਾਇਕੀ ਬਾਕਮਾਲ ਹੈ।

Related Post