ਬਲੈਸਿੰਗਸ ਆਫ਼ ਬਾਪੂ ਐਂਡ ਰੱਬ ਤੋਂ ਬਾਅਦ ਗਗਨ ਕੋਕਰੀ ਲੈ ਕੇ ਆ ਰਹੇ ਨੇ ਬਲੈਸਿੰਗਸ ਆਫ਼ ਬੇਬੇ

By  Gourav Kochhar January 31st 2018 12:04 PM

`ਲਓ ਜੀ ਗਗਨ ਕੋਕਰੀ ਇਕ ਵਾਰ ਫਿਰ ਆ ਰਹੇ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਧਮਾਲਾਂ ਪਾਉਣ | ਗਗਨ ਕੋਕਰੀ ਦੇ ਹੁਣ ਤਕ ਰਿਲੀਜ਼ ਹੋਏ ਹਰ ਇਕ ਗੀਤ ਨੂੰ ਲੋਕਾਂ ਨੇ ਸਿਰ ਮੱਥੇ ਲਾਇਆ ਹੈ, ਫਿਰ ਚਾਹੇ ਉਹ ਬਲੈਸਿੰਗ ਓਫ ਬਾਪੂ ਹੋਵੇ ਜਾਂ ਬਲੈਸਿੰਗ ਓਫ ਰੱਬ | ਗਗਨ ਕੋਕਰੀ ਦੇ ਗੀਤ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਤੇ ਹੁਣ ਗਗਨ ਕੋਕਰੀ ਮਾਵਾਂ ਬਾਰੇ ਗੀਤ ਲੈ ਕੇ ਆ ਰਹੇ ਨੇ | ਜੀ ਹਾਂ ਗਗਨ ਕੋਕਰੀ Gagan Kokri ਦੇ ਅਗਲੇ ਗੀਤ ਦਾ ਨਾਮ ਹੈ ਬਲੈਸਿੰਗ ਓਫ ਬੇਬੇ | ਇਸ ਗੀਤ ਦੇ ਬੋਲ ਲਿਖੇ ਨੇ ਜੱਗੀ ਜਗੋਵਾਲ ਨੇ ਅਤੇ ਮਿਊਜ਼ਿਕ ਦਿੱਤਾ ਹੈ ਲੱਦੀ ਗਿੱਲ ਦਾ |

ਜਿਵੇਂ ਬਲੈਸਿੰਗ ਓਫ ਬਾਪੂ ਗੀਤ ਵਿਚ ਬਾਪੂ ਦੀ ਭੂਮਿਕਾ ਨਿਭਾਈ ਸੀ ਮਸ਼ਹੂਰ ਪੰਜਾਬੀ ਅਭਿਨੇਤਾ ਯੋਗਰਾਜ ਜੀ ਨੇ, ਉਵੇਂ ਹੀ ਇਸ ਗੀਤ ਵਿਚ ਬੇਬੇ ਦੀ ਭੂਮਿਕਾ ਨਿਭਾਏਗੀ ਮਸ਼ਹੂਰ ਪੰਜਾਬੀ ਅਭਿਨੇਤਰੀ ਅਨੀਤਾ ਦੇਵਗਨ | ਖਬਰਾਂ ਅਨੁਸਾਰ "ਬਲੈਸਿੰਗ ਓਫ ਬੇਬੇ Blessings Of Bebe" ਗੀਤ ਫਰਵਰੀ ਦੇ ਵਿਚ ਹੀ ਰਿਲੀਜ਼ ਕਿੱਤਾ ਜਾ ਸਕਦਾ ਹੈ | ਇਸ ਗੀਤ ਨੂੰ ਡਾਇਰੈਕਟ ਕੀਤਾ ਹੈ ਮਾਨਵ ਸ਼ਾਹ ਅਤੇ ਉਨ੍ਹਾਂ ਦੀ ਟੀਮ ਨੇ, ਇਨ੍ਹਾਂ ਨੇ ਇਸ ਤੋਂ ਪਹਿਲਾਂ ਪੰਜਾਬੀ ਗੀਤ "ਲਾਟੂ" ਵੀ ਡਾਇਰੈਕਟ ਕਿੱਤਾ ਸੀ, ਜਿਸਨੂੰ ਲੋਕਾਂ ਨੇ ਬਹੁਤ ਪਸੰਦ ਕਿੱਤਾ ਸੀ | ਹੁਣ ਜਿੱਥੇ ਇਨ੍ਹੀਆਂ ਮਸ਼ਹੂਰ ਹਸਤੀਆਂ ਸ਼ਾਮਿਲ ਹੋ ਜਾਣ ਉਹ ਗੀਤ ਦਾ ਤਾਂ ਹਿੱਟ ਹੋਣਾ ਬਣਦਾ ਹੀ ਹੈ |

Related Post