ਗਗਨ ਕੋਕਰੀ ਦੀ ਨਵੀਂ ਫਿਲਮ 'ਯਾਰਾ ਵੇ' ਦੀ ਸ਼ੂਟਿੰਗ ਸ਼ੁਰੂ 

By  Shaminder October 8th 2018 05:09 AM

ਗਗਨ ਕੋਕਰੀ ਜਲਦ ਹੀ ਆਪਣੀ ਨਵੀਂ ਫਿਲਮ ਨਾਲ ਹਾਜ਼ਿਰ ਹੋਣਗੇ । 'ਸ਼ਤਰੰਜ' ਗੀਤ ਦੀ ਕਾਮਯਾਬੀ ਤੋਂ ਬਾਅਦ ਉਹ ਹੁਣ ਆਪਣੀ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਨੇ ਅਤੇ ਇਸ ਫਿਲਮ ਦੀ ਸ਼ੂਟਿੰਗ ਦਾ ਮਹੂਰਤ ਹੋ ਚੁੱਕਿਆ ਹੈ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ 'ਚ ਉਨ੍ਹਾਂ ਦੀ ਨਵੀਂ ਫਿਲਮ  ਦੀ ਪੂਰੀ ਸਟਾਰ ਕਾਸਟ ਨਜ਼ਰ ਆ ਰਹੀ ਹੈ ।

ਹੋਰ ਵੇਖੋ : ਫ਼ਿਲਮ ਦਾ ਵਿਸ਼ਾ ਹੀ ਸਭ ਤੋਂ ਵੱਡਾ ਕਾਰਨ ਹੈ ਇਸ ਫ਼ਿਲਮ ਨੂੰ ਕਰਨ ਦਾ- ਗਗਨ ਕੋਕਰੀ

https://www.instagram.com/p/BooYybsBMCX/?hl=en&taken-by=gagankokri

ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ "ਵਾਹਿਗੁਰੂ ਦੀ ਕਿਰਪਾ ਨਾਲ ਉਨ੍ਹਾਂ ਦੀ ਦੂਜੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਫਿਲਮ ਦਾ ਨਾਂਅ ਹੈ 'ਯਾਰਾ ਵੇ' ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਰਾਕੇਸ਼ ਮਹਿਤਾ ਸਰ" ਉਨ੍ਹਾਂ ਅੱਗੇ ਲਿਖਿਆ ਕਿ 'ਲਾਟੂ' ਦੇ ਸੋਲਾਂ ਨਵੰਬਰ ਨੂੰ ਗਵਾਹ ਬਣਨ ਤੋਂ ਬਾਅਦ ਤੁਸੀਂ ਬਾਈ ਫਰਵਰੀ 2019 ਨੂੰ ਇਹ ਫਿਲਮ ਸਾਰੇ ਸਿਨੇਮਾ ਘਰਾਂ 'ਚ ਪਹੁੰਚ ਜਾਏਗੀ" ।

ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਗੇ ਆਪਣੇ ਸਰੋਤਿਆਂ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਕਿ ਤੁਹਾਡੀ ਬਦੌਲਤ 'ਸ਼ਤਰੰਜ' ਗੀਤ ਹਿੱਟ ਜਾ ਰਿਹਾ ਹੈ ਅਤੇ 'ਸ਼ਤਰੰਜ' ਵਾਂਗ ਉਨ੍ਹਾਂ ਦੀਆਂ ਫਿਲਮ ਨੂੰ ਵੀ ਦਰਸ਼ਕ ਸਪੋਰਟ ਕਰਨਗੇ । ਜਿਸ ਤਰ੍ਹਾਂ ਉਨ੍ਹਾਂ ਦੇ ਗੀਤਾਂ ਨੂੰ ਸਪੋਰਟ ਕੀਤਾ ਹੈ । ਤੁਹਾਨੂੰ ਦੱਸ ਦਈਏ ਕਿ ਗਗਨ ਕੋਕਰੀ ਦਾ ਗੀਤ 'ਸ਼ਤਰੰਜ' ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਅਤੇ ਰਿਲੀਜ਼ ਹੁੰਦੇ ਸਾਰ ਹੀ ਇਹ ਗੀਤ ਨੂੰ ਲੱਖਾਂ ਦੀ ਗਿਣਤੀ 'ਚ ਲੋਕ ਵੇਖ ਚੁੱਕੇ ਨੇ । ਇਸ ਤੋਂ ਇਲਾਵਾ ਇਸ ਦਾ ਐਕਸਕਲੁਸਿਵ ਪ੍ਰੀਮੀਅਰ ਵੀ ਪੀਟੀਸੀ 'ਤੇ ਵਿਖਾਇਆ ਗਿਆ ਸੀ ਅਤੇ ਹੁਣ ਉਹ ਮੁੜ ਤੋਂ ਦਰਸ਼ਕਾਂ ਨਾਲ ਆਪਣੀ ਨਵੀਂ ਫਿਲਮ ਦੇ ਨਾਲ ਰੁਬਰੂ ਹੋਣ ਜਾ ਰਹੇ ਨੇ ਪਰ ਇਸ ਸਾਲ ਅਜੇ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ 2019 ਦਾ ।

Gagan Kokri

Related Post