ਅਦਾਕਾਰੀ ਤੇ ਗਾਇਕੀ ਤੋਂ ਇਲਾਵਾ ਇਹ ਕੰਮ ਵੀ ਕਰ ਲੈਂਦੇ ਨੇ ਗਗਨ ਕੋਕਰੀ, ਵੀਡੀਓ ਹੋਇਆ ਵਾਇਰਲ

By  Aaseen Khan November 14th 2019 05:07 PM

ਪੰਜਾਬੀ ਸਟਾਰਸ ਦੁਨੀਆਂ ਦੇ ਜਿਹੜੇ ਵੀ ਕੋਨੇ 'ਚ ਚਲੇ ਜਾਣ ਪਰ ਆਪਣੀ ਸਾਦਗੀ ਅਤੇ ਪੰਜਾਬੀ ਸਹਿਜ ਸੁਭਾਅ ਹਮੇਸ਼ਾ ਨਾਲ ਰੱਖਦੇ ਹਨ। ਅਜਿਹਾ ਹੀ ਸਾਦਗੀ ਪਸੰਦ ਗਾਇਕ ਹੈ ਗਗਨ ਕੋਕਰੀ ਜਿੰਨ੍ਹਾਂ ਦੇ ਗਾਣਿਆਂ ਅਤੇ ਫ਼ਿਲਮਾਂ 'ਚ ਵੀ ਆਮ ਪੰਜਾਬੀ ਗੱਭਰੂ ਮੁਟਿਆਰਾਂ ਦੀ ਗੱਲ ਹੁੰਦੀ ਸੁਣਾਈ ਦਿੰਦੀ ਹੈ। ਖੁਦ ਵੀ ਗਗਨ ਕੋਕਰੀ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ ਜਿਸ ਦਾ ਸਬੂਤ ਦਿੰਦਾ ਹੈ ਹਾਲ ਹੀ 'ਚ ਸਾਹਮਣੇ ਆਇਆ ਉਹਨਾਂ ਦਾ ਵੀਡੀਓ।

 

View this post on Instagram

 

Khao JALEBIAN ? Loving WINNIPEG as always ? Pange JATT huni poore lende a ? Love u Poora poora and agla gaana first look in 2 days ? dabbi challo kamm KHAAS BANDE aala

A post shared by Gagan Kokri (@gagankokri) on Nov 12, 2019 at 10:21pm PST

ਇਸ ਵੀਡੀਓ 'ਚ ਗਗਨ ਕੋਕਰੀ ਜਲੇਬੀਆਂ ਕੱਢਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਪੰਜਾਬ ਦਾ ਨਹੀਂ ਸਗੋਂ ਵਿਨੀਪੈਗ ਦਾ ਹੈ ਜਿੱਥੇ ਗਗਨ ਕੋਕਰੀ ਇਹ ਕੰਮ ਕਰ ਰਹੇ ਹਨ। ਗਗਨ ਕੋਕਰੀ ਜ਼ਮੀਨ 'ਤੇ ਬੈਠ ਕਿਸੇ ਹਲਵਾਈ ਦੀ ਹੀ ਤਰ੍ਹਾਂ ਜਲੇਬੀਆਂ ਬਣਾ ਰਹੇ ਹਨ। ਵੀਡੀਓ ਬਣਾ ਰਿਹਾ ਵਿਅਕਤੀ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਇਹ ਕੋਕਰੀ ਦਾ ਹਲਵਾਈ ਉਹਨਾਂ ਨੇ 5000 ਹਜ਼ਾਰ 'ਤੇ ਰੱਖਿਆ ਹੈ।

ਹੋਰ ਵੇਖੋ : ਬਚਪਨ ‘ਚ ਇਸ ਇਸ਼ਤਿਹਾਰ ‘ਚ ਇਕੱਠੇ ਹੋਏ ਸੀ ਰਿਸ਼ੀ ਕਪੂਰ, ਅਨਿਲ ਕਪੂਰ ਅਤੇ ਬੋਨੀ ਕਪੂਰ,ਐਕਟਰ ਨੇ ਸਾਂਝੀ ਕੀਤੀ ਤਸਵੀਰ

 

View this post on Instagram

 

TORONTO ?? it’s always awsum to be here ❤️ KHAAS BANDE a gya bus kall nu ✈️

A post shared by Gagan Kokri (@gagankokri) on Nov 5, 2019 at 9:09pm PST

ਗਗਨ ਕੋਕਰੀ ਜਿਹੜੇ ਆਪਣੇ ਗੀਤਾਂ ਦੇ ਚਲਦੇ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਗਗਨ ਕੋਕਰੀ ਗੱਲਬਾਤ, ਬਲੈਸਿੰਗ ਆਫ਼ ਰੱਬ,ਬਲੈਸਿੰਗ ਆਫ਼ ਬੇਬੇ, ਬਲੈਸਿੰਗ ਆਫ ਬਾਪੂ, ਜ਼ਿਮੀਦਾਰ ਜੱਟੀਆਂ,ਆਦਿ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ ਗੀਤਾਂ ਤੋਂ ਇਲਾਵਾ ਗਗਨ ਲਾਟੂ ਅਤੇ ਯਾਰਾ ਵੇ ਵਰਗੀਆਂ ਪੰਜਾਬੀਆਂ ਫ਼ਿਲਮਾਂ ‘ਚ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।

Related Post