ਗਗਨ ਕੋਕਰੀ ਨੇ ਮਿਸਟਰ ਪੰਜਾਬ 2019 ਦੇ ਗਰੈਂਡ ਫਿਨਾਲੇ ਦੌਰਾਨ ਦਿੱਤੀ ਪਰਫਾਰਮੈਂਸ ਦਾ ਵੀਡੀਓ ਕੀਤਾ ਸਾਂਝਾ

By  Shaminder September 9th 2019 11:11 AM

ਗਾਇਕ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮਿਸਟਰ ਪੰਜਾਬ 2019 ਦੇ ਗ੍ਰੈਂਡ ਫਿਨਾਲੇ ਦੌਰਾਨ ਦਿੱਤੀ ਪਰਫਾਰਮੈਂਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਆਪਣੇ ਗੀਤਾਂ 'ਤੇ ਪਰਫਾਰਮੈਂਸ ਦਿੰਦੇ ਹੋਏ ਨਜ਼ਰ ਆ ਰਹੇ ਸਨ । ਦੱਸ ਦਈਏ ਕਿ ਬੀਤੀ ਰਾਤ ਪੀਟੀਸੀ ਪੰਜਾਬੀ ਵੱਲੋਂ ਮਿਸਟਰ ਪੰਜਾਬ-2019 ਦੇ ਗ੍ਰੈਂਡ ਫਿਨਾਲੇ ਕਰਵਾਇਆ ਗਿਆ ਸੀ ਜਿਸ 'ਚ ਵੱਖ-ਵੱਖ ਗਾਇਕਾਂ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ।

ਹੋਰ ਵੇਖੋ:Mr Punjab 2019 : ਗਗਨ ਕੋਕਰੀ ਨੇ ਗਰੈਂਡ ਫਿਨਾਲੇ ਦੇ ਮਹਾਂਮੰਚ ‘ਤੇ ਲਗਾਏ ਚਾਰ ਚੰਨ, ਹਰ ਕੋਈ ਨੱਚਣ ਲਈ ਹੋਇਆ ਮਜਬੂਰ

https://www.instagram.com/p/B2J_gLkFVj8/

ਗਗਨ ਕੋਕਰੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਆਪਣੇ ਕਈ ਹਿੱਟ ਗੀਤਾਂ ਨਾਲ ਨਵਾਜ਼ਿਆ ਹੈ ਅਤੇ ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਆਪਣੀ ਅਦਾਕਾਰੀ ਨਾਲ ਖ਼ਾਸ ਜਗ੍ਹਾ ਬਣਾਈ ਹੈ ।

https://www.instagram.com/p/B2LIv48FbXC/

ਪਿੱਛੇ ਜਿਹੇ ਉਨ੍ਹਾਂ ਦੀ ਆਈ ਡਰਾਮਾ ਪੀਰੀਅਡ ਫ਼ਿਲਮ 'ਯਾਰਾ ਵੇ' ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ 'ਲਾਟੂ' ਫ਼ਿਲਮ 'ਚ ਵੀ ਕੰਮ ਕੀਤਾ ਹੈ । ਗਗਨ ਕੋਕਰੀ ਹੁਣ ਜਲਦ ਹੀ ਆਪਣੇ ਨਵੇਂ ਗੀਤ ਨਾਲ ਹਾਜ਼ਰੀ ਲਗਵਾਉਣ ਜਾ ਰਹੇ ਨੇ ।

Related Post