ਯਾਰਾ ਵੇ ਇਹ ਕਹਾਣੀ ਹਥਿਆਰਾਂ ਦੀ ਨਹੀਂ ਸੰਨ ਸੰਤਾਲੀ ਦੇ ਯਾਰਾਂ ਦੀ ਹੈ,ਅਤੀਤ ਦਾ ਸਫ਼ਰ ਵੀ ਕਰਵਾਏਗੀ ਫ਼ਿਲਮ

By  Shaminder March 2nd 2019 05:48 PM

ਗਗਨ ਕੋਕਰੀ ਆਪਣੀ ਫ਼ਿਲਮ "ਯਾਰਾ ਵੇ" ਦੇ ਨਾਲ ਮੁੜ ਤੋਂ ਦਰਸ਼ਕਾਂ ਦੇ ਨਾਲ ਰੁਬਰੂ ਹੋਣ ਜਾ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਫ਼ਿਲਮ ਦਾ ਇੱਕ ਪੋਸਟਰ ਜਾਰੀ ਕੀਤਾ ਹੈ । ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਗਗਨ ਕੋਕਰੀ ਦੇ ਨਾਲ –ਨਾਲ ਹੋਰ ਵੀ ਕਈ ਕਲਾਕਾਰ ਇਸ 'ਚ ਨਜ਼ਰ ਆ ਰਹੇ ਨੇ । ਗਗਨ ਕੋਕਰੀ ਨੇ ਇਸ ਪੋਸਟਰ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ ਹੈ ਕਿ "ਇਹ ਕਹਾਣੀ ਹਥਿਆਰਾਂ ਦੀ ਨਹੀਂ ਸੰਨ ਸੰਤਾਲੀ ਦੇ ਯਾਰਾਂ ਦੀ ਹੈ I feel so proud sharing first look of YAARA VE releasing on 5th APRIL worldwide ❤️ I am lucky to have this movie in my life and m sure u gonna love this movie . This will show you the real love in between INDIA and PAKISTAN before 1947 ?Beautifully directed by RAKESH MEHTA bai Ji and all the star cast I just loved working with ? Karo share dabb k ? " ਜਿਸ ਤੋਂ ਸਾਫ ਹੈ ਕਿ ਇਸ ਫ਼ਿਲਮ ਦੀ ਕਹਾਣੀ ਅਤੀਤ ਦੀਆਂ ਯਾਦਾਂ ਨੂੰ ਮੁੜ ਤੋਂ ਤਾਜ਼ਾ ਕਰੇਗੀ ।

ਹੋਰ ਵੇਖੋ :ਜੈਨੀ ਜੌਹਲ ਨੂੰ ਨਹੀਂ ਭੁੱਲਦੇ ਆਪਣੇ ਸਟ੍ਰਗਲ ਦੇ ਦਿਨ,ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਭਾਵੁਕ ਸੰਦੇਸ਼, ਵੇਖੋ ਵੀਡੀਓ

https://www.instagram.com/p/BugTNakFp0n/

ਫ਼ਿਲਮ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਨਵੀਂ ਫ਼ਿਲਮ 'ਯਾਰਾ ਵੇ' ਦਰਸ਼ਕਾਂ ਨੂੰ ਤਿੰਨ ਦੋਸਤਾਂ ਦੀ ਖੂਬਸੂਰਤ ਕਹਾਣੀ ਦੇ ਨਾਲ ਨਾਲ ਅਤੀਤ ਦਾ ਸਫ਼ਰ ਵੀ ਕਰਵਾਏਗੀ।  5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿਚ ਯੁਵਰਾਜ ਹੰਸ, ਗਗਨ ਕੋਕਰੀ, ਰਘਬੀਰ ਬੋਲੀ ਅਤੇ ਮੋਨਿਕਾ ਗਿੱਲ ਨੇ ਮੁੱਖ ਭੂਮਿਕਾ ਨਿਭਾਈ ਹੈ।

Gagan Kokri Gagan Kokri

Related Post