ਫ਼ਿਲਮ ਦਾ ਵਿਸ਼ਾ ਹੀ ਸਭ ਤੋਂ ਵੱਡਾ ਕਾਰਨ ਹੈ ਇਸ ਫ਼ਿਲਮ ਨੂੰ ਕਰਨ ਦਾ- ਗਗਨ ਕੋਕਰੀ

By  Rajan Sharma September 7th 2018 09:15 AM

ਪੰਜਾਬੀ ਗਾਇਕੀ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੇ ਗਾਇਕ ਗਗਨ ਕੋਕਰੀ gagan kokri  ਪਾਲੀਵੁੱਡ ਵਿੱਚ ਤਾਂ ਪਹਿਲਾਂ ਹੀ ਐਂਟਰੀ ਕਰ ਚੁੱਕੇ ਹਨ | ਗਗਨ ਨੇ ਹਾਲ ਹੀ ਵਿੱਚ ਆਪਣੀ ਦੂਜੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਫਿਲਮ ਦਾ ਨਾਂ ਹੈ 'ਯਾਰਾ ਵੇ' punjabi film ਹੈ, ਜਿਸ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ ਅਤੇ ਇਸਨੂੰ ਸਾਂਝਾ ਕਰਦੇ ਹੋਏ ਗਗਨ ਕੋਕਰੀ ਨੇ ਲਿਖਿਆ 'ਟਾਈਮ ਆਉਂਦਾ ਨਹੀਂ ਲਿਆਉਣਾ ਪੈਂਦਾ, ਰੱਬ ਵੀ ਇਵੇਂ ਮੰਨਦਾ ਨਹੀਂ, ਮਿਹਨਤ ਕਰ ਕਰ ਮਨਾਉਣਾ ਪੈਂਦਾ।

https://www.instagram.com/p/BnYtPlfnH12/?taken-by=gagankokri

ਅਗਰ ਗੱਲ ਇਸ ਫਿਲਮ ਦੀ ਕਰੀਏ ਤਾਂ ਇਹ ਰਾਕੇਸ਼ ਮਹਿਤਾ ਵਲੋਂ ਡਾਇਰੈਕਟ ਕੀਤੀ ਜਾ ਰਹੀ ਹੈ, ਗਗਨ ਕੋਕਰੀ ਨੇ ਇਹ ਵੀ ਲਿਖਿਆ ਕਿ ਕੰਸੈਪਟ ਬੇਹੱਦ ਚੰਗਾ ਹੋਣ ਕਰਕੇ ਹੀ ਉਹਨਾਂ ਨੇ ਇਸ ਫਿਲਮ ਨੂੰ ਹਾਂ ਕੀਤੀ ਹੈ। ਗਗਨ ਕੋਕਰੀ ਦੀ ਇਹ ਫ਼ਿਲਮ 22 ਫਰਵਰੀ 2019 ਨੂੰ ਰਿਲੀਜ਼ ਹੋਵੇਗੀ|

Gagan Kokri

ਫਿਲਮ punjabi film ਦਾ ਸੰਗੀਤ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ। ਇਸ ਫ਼ਿਲਮ ਦੀ ਕਹਾਣੀ ਨੂੰ ਰੁਪਿੰਦਰ ਇੰਦਰਜੀ ਦੁਆਰਾ ਲਿਖਿਆ ਗਿਆ ਹੈ। ਜਿਥੇ ਕਿ ਫਿਲਮ ਨੂੰ ਮਿਊਜ਼ਿਕ ਗੁਰਮੀਤ ਸਿੰਘ ਦੁਆਰਾ ਦਿੱਤਾ ਗਿਆ ਹੈ ਓਥੇ ਹੀ ਇਸ ਨੂੰ ਪ੍ਰੋਡਿਊਸ ਬਾਲੀ ਸਿੰਘ ਕੱਕੜ ਨੇ ਕੀਤਾ ਹੈ, ਅਤੇ ਫਰੈਸ਼ਲੀ ਗਰਾਊਂਡ ਐਂਟਰਟੇਨਮੈਂਟ ਇਸ ਦੇ ਕੋ-ਪ੍ਰੋਡਿਊਸਰ ਹਨ। ਫਿਲਮ 'ਚ ਗਗਨ ਕੋਕਰੀ gagan kokri ਦੇ ਨਾਲ ਮੋਨਿਕਾ ਗਿੱਲ, ਯੋਗਰਾਜ ਸਿੰਘ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਧੀਰਜ ਕੁਮਾਰ ਤੇ ਰਘਵੀਰ ਬੋਲੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

Related Post