ਵੀਡੀਓ 'ਚ ਗਗਨ ਕੋਕਰੀ ਨੇ ਲੂਨਾ' 'ਤੇ ਮਾਰੀ ਗੇੜੀ, ਕਿਹਾ ਭੱਜਦੀ ਬਹੁਤ ਆ - ਉਸਤਾਦ
Rajan Sharma
June 27th 2018 12:28 PM
ਲਾਟੂ ਫ਼ਿਲਮ ਨਾਲ ਮਿਊਜ਼ਿਕ punjabi song ਇੰਡਸਟਰੀ ਤੋਂ ਪਾਲੀਵੁੱਡ ਵਿਚ ਐਂਟਰੀ ਕਰਨ ਵਾਲ਼ੇ ਪ੍ਰਸਿੱਧ ਗਾਇਕ ਗਗਨ ਕੋਕਰੀ ਫੈਨਸ ਦੇ ਬਹੁਤ ਹਰਮਨ ਪਿਆਰੇ ਹਨ| ਗਗਨ Gagan Kokri ਆਪਣੀ ਪਹਿਲੀ ਫਿਲਮ ਨੂੰ ਲੈਕੇ ਬਹੁਤ ਉਤਸ਼ਾਹਿਤ ਸੀ| ਅਤੇ ਓਹਨਾ ਦਾ ਕਹਿਣਾ ਸੀ ਕੇ ਆਪਣੇ ਕਿਰਦਾਰ ਲਈ ਉਹਨਾਂ ਨੇ ਆਪਣਾ ਕਾਫੀ ਵਜ਼ਨ ਘੱਟ ਕੀਤਾ ਅਤੇ ਨਾਲ ਹੀ ਉਹਨਾਂ ਨੇ ਐਕਟਿੰਗ ਦੀਆਂ ਕਲਾਸਾਂ ਵੀ ਲਗਾਇਆਂ| ਗਗਨ ਸੋਸ਼ਲ ਮੀਡਿਆ ਤੇ ਫੈਨਸ ਦਰਮਿਆਨ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਹਾਲ ਵਿਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਆਪਣੀ ਬੇਹੱਦ ਪਸੰਦ ਮੋਟਰਸਾਇਕਲ ਲੂਨਾ ਤੇ ਗੇੜੀਆਂ ਮਾਰਦੇ ਹੋਏ ਨਜ਼ਰ ਆ ਰਹੇ ਹਨ | ਉਹਨਾਂ ਨੇ ਵੀਡੀਓ ਨਾਲ ਕੈਪਸ਼ਨ 'ਚ ਆਪਣੀ ਲੂਨਾ ਵੀ ਲਿਖਿਆ ਹੈ| ਜਿਸ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਨੂੰ ਅਲੱਗ ਅਲੱਗ ਬਾਇਕਸ ਨਾਲ ਬਹੁਤ ਪਿਆਰ ਹੈ| 10 ਨੰਬਰ ਵਾਲੀ ਲੂਨਾ ਚਲਾਉਂਦੇ ਹੋਏ ਗਗਨ ਬਹੁਤ ਖੁਸ਼ ਲੱਗ ਰਹੇ ਹਨ|