ਰਿਸ਼ਤਿਆਂ ਨੂੰ ਆਪਣੇ ਗੀਤਾਂ 'ਚ ਪਿਰੋਂਦੀ ਹੈ ਇਹ ਗਾਇਕਾ, ਆਵਾਜ਼ ਸੁਣ ਕੇ ਤੁਹਾਨੂੰ ਵੀ ਹੋ ਜਾਵੇਗਾ ਰਿਸ਼ਤਿਆਂ ਦਾ ਅਹਿਸਾਸ ,ਗੀਤ ਸੁਣ ਕੇ ਰਹਿ ਜਾਵੋਗੇ ਦੰਗ

By  Shaminder August 19th 2019 04:26 PM -- Updated: August 19th 2019 04:29 PM

ਪੰਜਾਬੀ ਗਾਇਕੀ ਦੇ ਖੇਤਰ 'ਚ ਆਏ ਦਿਨ ਨਵੇਂ ਗਾਇਕਾਂ ਦੀ ਐਂਟਰੀ ਹੋ ਰਹੀ ਹੈ । ਪਰ ਕੁਝ ਅਜਿਹੇ ਗਾਇਕ ਵੀ ਨੇ ਜਿਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਸਰੋਤਿਆਂ ਦੇ ਦਿਲਾਂ 'ਚ ਖ਼ਾਸ ਥਾਂ ਬਣਾ ਲਈ ਹੈ । ਉਨ੍ਹਾਂ ਵਿੱਚੋਂ ਹੀ ਇੱਕ ਗਾਇਕਾ ਹਨ ਗਗਨਦੀਪ ਕੌਰ ਚੀਮਾ ।

ਹੋਰ ਵੇਖੋ :ਅਨੁਸ਼ਕਾ ਸ਼ਰਮਾ ਦੀ ਇਸ ਤਸਵੀਰ ‘ਤੇ ਵਿਰਾਟ ਕੋਹਲੀ ਨੇ ਕੀਤਾ ਅਜਿਹਾ ਕਮੈਂਟ, ਕੁਝ ਹੀ ਘੰਟਿਆਂ ‘ਚ ਮਿਲੇ 10 ਲੱਖ ਲਾਈਕ

https://www.youtube.com/watch?v=4iD7PtE2DGE

ਇਹ ਗਾਇਕਾ ਬੇਸ਼ੱਕ ਸਾਹਮਣੇ ਨਹੀਂ ਆ ਸਕੀ ਪਰ ਸੋਸ਼ਲ ਮੀਡੀਆ ਤੇ ਇਹ ਗਾਇਕਾ ਏਨੀ ਕੁ ਮਕਬੂਲ ਹੈ ਕਿ ਆਪਣੀ ਦਿਲਕਸ਼ ਆਵਾਜ਼ ਨਾਲ ਸਭ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ ।

https://www.instagram.com/p/B1JKSI9lIGy/

ਰਿਸ਼ਤਿਆਂ ਦੇ ਮੋਹ ਦੀਆਂ ਤੰਦਾਂ 'ਚ ਪਿਰੋਏ ਅਜਿਹੇ ਗੀਤ ਪੇਸ਼ ਕਰਦੀ ਹੈ ਅਤੇ ਆਪਣੀ ਆਵਾਜ਼ ਨਾਲ ਇਸ ਕਦਰ ਉਸ ਨੂੰ ਸ਼ਿੰਗਾਰਦੀ ਹੈ ਕਿ ਸੁਣਨ ਵਾਲਾ ਵਾਰ-ਵਾਰ ਉਸ ਦੇ ਗੀਤਾਂ ਨੂੰ ਸੁਣਨ ਦੀ ਚਾਹਤ ਰੱਖਦਾ ਹੈ । ਅਲਫਾਜ਼ ਅਜਿਹੇ ਕਿ ਬਿਨਾਂ ਕਿਸੇ ਸਾਜ਼ ਤੋਂ ਵੀ ਜਦੋਂ ਉਹ ਗਾਉਣਾ ਸ਼ੁਰੂ ਕਰਦੀ ਹੈ ਤਾਂ ਇੰਝ ਲੱਗਦਾ ਹੈ ਜਿਵੇਂ ਗਾਗਰ 'ਚ ਸਾਗਰ ਭਰ ਦਿੰਦੀ ਹੋਵੇ । ਉਸ ਦੇ ਗੀਤਾਂ 'ਚ ਜ਼ਿੰਦਗੀ ਦਾ ਹਰ ਰੰਗ ਵੇਖਣ ਨੂੰ ਮਿਲਦਾ ਹੈ ।

broadway broadway

https://www.instagram.com/p/BvmMAtVF_P_/

ਭਾਵੇਂ ਉਹ ਮਾਂ ਧੀ ਦੇ ਰਿਸ਼ਤੇ ਦੀ ਗੱਲ ਹੋਵੇ,ਭੈਣ ਭਰਾ ਦੇ ਪਿਆਰ ਅਤੇ ਭਾਵੇਂ ਬਾਬਲ ਦੇ ਵਿਹੜੇ ਦੀ ਗੱਲ ਹੋਵੇ ਜਾਂ ਫਿਰ ਗੁਰਬਾਣੀ ਦੀ ਗੱਲ ਹੋਵੇ ਹਰ ਰੰਗ ਉਸ ਦੇ ਗੀਤਾਂ 'ਚ ਵੇਖਣ ਨੂੰ ਮਿਲਦਾ ਹੈ ।

https://www.youtube.com/watch?v=NzjVeNaEJEY

ਸਾਫ਼ ਸੁਥਰੀ ਗਾਇਕੀ ਲਈ ਮਸ਼ਹੂਰ ਗਗਨਦੀਪ ਕੌਰ ਚੀਮਾ ਸੋਸ਼ਲ ਮੀਡੀਆ 'ਤੇ ਆਪਣੇ ਗੀਤਾਂ ਦੇ ਜ਼ਰੀਏ ਛਾਏ ਰਹਿੰਦੇ ਹਨ ।

Related Post