ਖੇਤੀਬਾੜੀ ਬਿੱਲ ਦੇ ਵਿਰੋਧ ’ਚ ਅਦਾਕਾਰ ਗੱਗੂ ਗਿੱਲ ਵੀ ਆਏ ਮੈਦਾਨ ’ਚ, ਕਿਸਾਨਾਂ ਨੂੰ ਲੈ ਕੇ ਆਖੀ ਵੱਡੀ ਗੱਲ

By  Rupinder Kaler September 17th 2020 04:29 PM -- Updated: September 17th 2020 04:57 PM

ਅਦਾਕਾਰ ਗੱਗੂ ਗਿੱਲ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਪਾ ਕੇ ਖੇਤੀਬਾੜੀ ਬਿੱਲ ਦਾ ਵਿਰੋਧ ਕੀਤਾ ਹੈ । ਗੱਗੂ ਗਿੱਲ ਦੀ ਇਹ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ, ਤੇ ਉਹ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਲੋਕਾਂ ਵੱਲੋਂ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ।ਵੀਡੀਓ ਵਿੱਚ ਪੰਜਾਬੀ ਅਦਾਕਾਰ ਗੱਗੂ ਗਿੱਲ ਕਹਿੰਦੇ ਹਨ ਕਿ ‘ਸਰਕਾਰ ਕਿਸਾਨਾਂ ਨੂੰ ਲੈ ਕੇ ਕਾਨੂੰਨ ਬਣਾ ਰਹੀ ਹੈ ਜੋ ਕਿਸਾਨਾਂ ਦੇ ਹੱਕ ਵਿਚ ਨਹੀਂ ਹੈ।

ਇਸ ਲਈ ਮੈਂ ਕਿਸਾਨਾਂ ਦੇ ਹੱਕ ਵਿੱਚ ਸਮਰਥਨ ਕਰਦਾ ਹਾਂ। ਮੈਂ ਐਕਟਰ ਬਾਅਦ ਵਿੱਚ ਹਾਂ ਅਤੇ ਕਿਸਾਨ ਪਹਿਲਾਂ ਹਾਂ। ਜਿਹੜਾ ਕਿਸਾਨ ਵਿਰੋਧੀ ਬਿੱਲ ਸਰਕਾਰ ਲੈ ਕੇ ਆ ਰਹੀ ਹੈ, ਮੈਂ ਉਸ ਦਾ ਵਿਰੋਧ ਕਰਦਾ ਹਾਂ ਤੇ ਇਸ ਸੰਕਟ ਦੀ ਘੜੀ ਵਿੱਚ ਆਪਣੇ ਕਿਸਾਨ ਭਾਈਚਾਰੇ ਨਾਲ ਖੜ੍ਹਾ ਹਾਂ । ਗੱਗੂ ਗਿੱਲ ਨੇ ਕਿਹਾ ਸਾਡਾ ਦੇਸ਼ ਖੇਤੀਬਾੜੀ ਪ੍ਰਧਾਨ ਦੇਸ਼ ਹੈ ਜੇਕਰ ਕਿਸਾਨ ਖ਼ੁਸ਼ ਹੋਵੇਗਾ ਤਾਂ ਹੀ ਦੇਸ਼ ਖ਼ੁਸ਼ਹਾਲ ਹੋ ਸਕਦਾ ਹੈ।

ਗੱਗੂ ਗਿੱਲ ਨੇ ਕਿਹਾ ਕਿ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਕਾਨੂੰਨ ਬਣਾਉਣਾ ਹੈ ਉਸ ਲਈ ਕਿਸਾਨਾਂ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਕਿ ਕਿਸਾਨ ਦਾ ਹੱਕ ਨਾ ਮਾਰਿਆ ਜਾਵੇ ਅਤੇ ਅੰਤ ਵਿਚ ਕਿਹਾ ਹੈ ਕਿ ਮੈਂ ਕਿਸਾਨ ਦਾ ਸਮਰਥਨ ਕਰਦਾ ਹੈ’।

ਹੋਰ ਪੜ੍ਹੋ : 

ਕਿਸਾਨਾਂ ਦੇ ਹੱਕ ਵਿੱਚ ਡਟੇ ਦਿਲਜੀਤ ਦੋਸਾਂਝ ਤੇ ਕਮਲ ਹੀਰ, ਕਿਹਾ ਸ਼ੰਘਰਸ ਦੀ ਹਮੇਸ਼ਾ ਜਿੱਤ ਹੁੰਦੀ ਹੈ

ਦੇਬੀ ਮਖਸੂਸਪੁਰੀ ਨੇ ਆਪਣੇ ਖ਼ਾਸ ਦੋਸਤ ਬੱਬੂ ਮਾਨ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

gaggu gill

ਜ਼ਿਕਰਯੋਗ ਹੈ ਇਸ ਤੋਂ ਪਹਿਲਾ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ, ਰਣਜੀਤ ਬਾਵਾ ਅਤੇ ਬੱਬੂ ਮਾਨ ਕਿਸਾਨਾਂ ਦੇ ਹੱਕ ਵਿਚ ਉੱਤਰੇ ਸਨ।ਉਨ੍ਹਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਅਤੇ ਕਿਸਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਅਪੀਲ ਕੀਤੀ।

Related Post