ਗੱਗੂ ਗਿੱਲ, ਨਿਰਮਲ ਰਿਸ਼ੀ ਤੇ ਹੋਰ ਕਈ ਕਲਾਕਾਰਾਂ ਨੇ ਦਰਸ਼ਨ ਔਲਖ ਦੇ ਗੀਤ ‘ਸਤਲੁਜ ਦਾ ਪਾਣੀ’ ਦੀ ਕੀਤੀ ਤਾਰੀਫ

By  Rupinder Kaler June 28th 2021 06:07 PM

ਪੰਜਾਬੀ ਅਦਾਕਾਰ ਦਰਸ਼ਨ ਔਲਖ ਦਾ ਨਵਾਂ ਗਾਣੇ ‘ਸਤਲੁਜ ਦਾ ਪਾਣੀ’ ਹਰ ਪਾਸੇ ਵੱਜਦਾ ਸੁਣਾਈ ਦੇ ਰਿਹਾ ਹੈ ਕਿਉਂਕਿ ਇਸ ਗਾਣੇ ਵਿੱਚ ਕਿਸਾਨੀ ਸੰਘਰਸ਼ ਦੇ ਨਾਲ ਨਾਲ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਵੀ ਬਿਆਨ ਕੀਤਾ ਗਿਆ ਹੈ ।

darshan aulakh

ਦਰਸ਼ਨ ਔਲਖ ਦੇ ਇਸ ਗਾਣੇ ਵਿੱਚ ਬਿਆਨ ਕੀਤਾ ਗਿਆ ਹੈ ਕਿ ਪੰਜਾਬ ਦੇ ਲੋਕ ਉਹਨਾਂ ਸੂਰਮਿਆਂ ਦੇ ਵਾਰਿਸ ਹਨ ਜਿਹੜੇ ਕਦੇ ਝੁਕਣਾ ਨਹੀਂ ਜਾਣਦੇ ।

ਹੋਰ ਪੜ੍ਹੋ :

ਗਾਇਕ ਗੁਰੀ ਦਾ ਨਵਾਂ ਗੀਤ ‘JATTA’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ

Actor Darshan Aulakh decorates his new Thar with a farmer's flag Actor Darshan Aulakh decorates his new Thar with a farmer's flag

ਇਸ ਗਾਣੇ ਨੂੰ ਆਮ ਲੋਕਾਂ ਦੇ ਨਾਲ ਨਾਲ ਪੰਜਾਬੀ ਇਡੰਸਟਰੀ ਦੇ ਕਈ ਸਿਤਾਰਿਆਂ ਨੇ ਵੀ ਸਰਾਹਿਆ ਹੈ । ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੱਗੂ ਗਿੱਲ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਪਾ ਕੇ ਇਸ ਗੀਤ ਦੀ ਤਾਰੀਫ ਕੀਤੀ ਹੈ।

 

View this post on Instagram

 

A post shared by DARSHAN AULAKH ਦਰਸ਼ਨ ਔਲਖ (@darshan_aulakh)

ਗੱਗੂ ਗਿੱਲ ਵਾਂਗ ਪੰਜਾਬੀ ਫ਼ਿਲਮ ਇੰਡਸਟਰੀ ਦੀ ਸੀਨੀਅਰ ਅਦਾਕਾਰਾ ਨਿਰਮਲ ਰਿਸ਼ੀ ਨੇ ਵੀ ਗਾਣੇ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਇਹ ਗਾਣਾ ਬਹੁਤ ਪਸੰਦ ਆਇਆ ਹੈ ਕਿਉਂਕਿ ਇਸ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ ।

 

View this post on Instagram

 

A post shared by DARSHAN AULAKH ਦਰਸ਼ਨ ਔਲਖ (@darshan_aulakh)

ਇਸੇ ਤਰ੍ਹਾਂ ਸਰਦਾਰ ਸੋਹੀ ਨੇ ਵੀ ਦਰਸ਼ਨ ਔਲਖ ਦੇ ਇਸ ਗਾਣੇ ਦੀ ਤਾਰੀਫ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਕਿ ‘ਸਤਲੁਜ ਦਾ ਪਾਣੀ’ ਟਾਈਟਲ ਹੇਠ ਇਸ ਗਾਣੇ ਨੂੰ ਪੀਟੀਸੀ ਰਿਕਾਰਡਜ਼ ਤੇ ਰਿਲੀਜ਼ ਕੀਤਾ ਗਿਆ ਹੈ ।

 

View this post on Instagram

 

A post shared by DARSHAN AULAKH ਦਰਸ਼ਨ ਔਲਖ (@darshan_aulakh)

ਇਸ ਗੀਤ ਦੇ ਬੋਲ ਅਮਨਦੀਪ ਸਿੰਘ ਅਮਨ ਗਲਾਸਗੋ ਵੱਲੋਂ ਲਿਖੇ ਗਏ ਨੇ ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ਸੁਣ ਸਕਦੇ ਹੋ ।

 

View this post on Instagram

 

A post shared by DARSHAN AULAKH ਦਰਸ਼ਨ ਔਲਖ (@darshan_aulakh)

Related Post