ਗੱਗੂ ਗਿੱਲ ਵੀ ਭੈਣ ਭਰਾ ਦੇ ਇਸ ਮਸਲੇ ਦਾ ਨਹੀਂ ਕੱਢ ਸਕੇ ਹੱਲ …!

By  Rupinder Kaler September 3rd 2019 10:53 AM

ਭੈਣ ਭਰਾ ਦਾ ਰਿਸ਼ਤਾ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਵਿੱਚ ਪਿਆਰ ਵੀ ਬਹੁਤ ਹੁੰਦਾ ਹੈ ਤੇ ਟਕਰਾਅ ਵੀ ਬਹੁਤ ਹੁੰਦਾ ਹੈ । ਪਰ ਇਸ ਟਕਰਾਅ ਵਿੱਚ ਜੋ ਰਿਸ਼ਤਿਆਂ ਦੀ ਨਿਘਾਸ ਹੁੰਦੀ ਹੈ, ਉਸ ਦਾ ਨਿੱਘ ਲੱਗਪਗ ਹਰ ਬੰਦੇ ਨੇ ਮਾਣਿਆ ਹੋਵੇਗਾ । ਇਸੇ ਤਰ੍ਹਾਂ ਦੀ ਇੱਕ ਵੀਡੀਓ ਅਦਾਕਾਰ ਗੱਗੂ ਗਿੱਲ ਦੇ ਆਫੀਸ਼ੀਅਲ ਨਾਂ ਤੇ ਬਣੇ ਫੇਸਬੁੱਕ ਪੇਜ ਤੇ ਸ਼ੇਅਰ ਹੋਈ ਹੈ ।

https://www.instagram.com/p/Bnd5JNvFokk/

ਇਹ ਵੀਡੀਓ ਹਰ ਭੈਣ ਨੂੰ ਤੇ ਹਰ ਭਰਾ ਨੂੰ ਆਪਣੀ ਬਚਪਨ ਦੀ ਲੜਾਈ ਯਾਦ ਕਰਵਾ ਦਿੰਦੀ ਹੈ । ਇਸ ਵੀਡੀਓ ਵਿੱਚ ਇੱਕ ਬੱਚੀ ਆਪਣੇ ਪਿਤਾ ਕੋਲ ਆਪਣੇ ਭਰਾ ਦੀ ਸ਼ਿਕਾਇਤ ਲੈ ਕੇ ਪਹੁੰਚਦੀ ਹੈ ।

https://www.instagram.com/p/BmqYe-1lpqq/

ਵੀਡੀਓ ਵਿੱਚ ਇਹ ਬੱਚੀ ਪੂਰਾ ਜ਼ੋਰ ਲਗਾਉਂਦੀ ਹੈ ਕਿ ਉਸ ਦੇ ਭਰਾ ਨੂੰ ਝਿੜਕਾਂ ਪੈਣ ਪਰ ਭਰਾ ਆਪਣੇ ਬਚਾਅ ਵਿੱਚ ਆਪਣੇ ਪਿਤਾ ਨੂੰ ਹਰ ਦਲੀਲ ਦਿੰਦਾ ਹੈ । ਇਸ ਵੀਡੀਓ ਵਿੱਚ ਇਸ ਭੈਣ ਭਰਾ ਦੀਆਂ ਤੋਤਲੀਆਂ ਗੱਲਾਂ ਹਰ ਇੱਕ ਦਾ ਦਿਲ ਮੋਹ ਲੈਂਦੀਆ ਹਨ ।

ਪਰ ਇਸ ਦੇ ਨਾਲ ਹੀ ਇਹ ਵੀਡੀਓ ਹਰ ਇੱਕ ਨੂੰ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਵਾ ਜਾਂਦੀਆ ਹਨ । ਭੈਣ ਭਰਾ ਦਾ ਇਹ ਮਸਲਾ ਹੱਲ ਹੁੰਦਾ ਹੈ ਜਾ ਨਹੀਂ ਪਰ ਇਸ ਵੀਡੀਓ ਨੇ ਭੈਣ ਭਰਾ ਦੇ ਟਕਰਾਅ ਤੇ ਪਿਆਰ ਨੂੰ ਜ਼ਰੂਰ ਬਿਆਨ ਕਰਦਾ ਹੈ ।

Related Post