ਕਪੂਰ ਖ਼ਾਨਦਾਨ ’ਚ ਹੁਣ ਨਹੀਂ ਮਨਾਇਆ ਜਾਵੇਗਾ ਗਣੇਸ਼ ਉਤਸਵ, ਇਹ ਹੈ ਵੱਡਾ ਕਾਰਨ

By  Rupinder Kaler August 30th 2019 01:42 PM

ਕਪੂਰ ਖ਼ਾਨਦਾਨ ਵਿੱਚ ਇਸ ਵਾਰ ‘ਗਣਪਤੀ ਬੱਪਾ ਮੋਰੀਆ’ ਦੇ ਨਾਰਿਆਂ ਦੀ ਗੂੰਜ ਸੁਣਾਈ ਨਹੀਂ ਦੇਵੇਗੀ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਪੂਰ ਖ਼ਾਨਦਾਨ ਹਰ ਸਾਲ ਗਣੇਸ਼ ਮਹਾਉਤਸਵ ਮਨਾਉਂਦਾ ਆ ਰਿਹਾ ਹੈ, ਪਰ ਇਸ ਵਾਰ ਇਸ ਤਰ੍ਹਾਂ ਨਹੀਂ ਹੋਵੇਗਾ । ਕਪੂਰ ਖ਼ਾਨਦਾਨ ਹਰ ਸਾਲ ਆਰਕੇ ਸਟੂਡੀਓ ਵਿੱਚ ਵਿੱਚ ਗਣੇਸ਼ ਉਤਸਵ ਦਾ ਆਯੋਜਨ ਕਰਦਾ ਸੀ, ਤੇ ਇਸ ਨੂੰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਸੀ ।

https://www.instagram.com/p/BSY7blPBBj0/

ਪਰ ਹੁਣ ਆਰਕੇ ਸਟੂਡੀਓ ਵਿੱਕ ਚੁੱਕਿਆ ਹੈ ਇਸ ਲਈ ਧੂਮ ਧਾਮ ਦੀ ਗੂੰਜ ਸੁਣਾਈ ਨਹੀਂ ਦੇਵੇਗੀ । ਰਣਧੀਰ ਕਪੂਰ ਨੇ ਇਸ ਸਬੰਧ ਵਿੱਚ ਕਿਹਾ ਹੈ ਕਿ ਉਹਨਾ ਦੇ ਪਿਤਾ ਰਾਜ ਕਪੂਰ ਨੇ ਆਰਕੇ ਸਟੂਡੀਓ ਵਿੱਚ ਗਣੇਸ਼ ਉਤਸਵ ਮਨਾਉਣ ਦੀ ਸ਼ੁਰੂਆਤ ਕੀਤੀ ਸੀ, ਪਰ ਹੁਣ ਉਹਨਾਂ ਕੋਲ ਏਨੀਂ ਵੱਡੀ ਥਾਂ ਨਹੀਂ ਹੈ ਜਿੱਥੇ ਉਹ ਇਸ ਤਰ੍ਹਾਂ ਦਾ ਫੰਗਸ਼ਨ ਕਰ ਸਕਣ ।

https://www.instagram.com/p/BSY6njjhDEy/

ਤੁਹਾਨੂੰ ਦੱਸ ਦਿੰਦੇ ਹਾਂ ਕਿ ਆਰ ਕੇ ਸਟੂਡੀਓ ਵਿੱਚ ਗਣੇਸ਼ ਮਹਾਉਤਸਵ ਤੇ ਹੋਲੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਰਿਹਾ ਹੈ । ਆਰ ਕੇ ਸਟੂਡੀਓ ਵਿੱਚ ਖ਼ਾਸ ਤੌਰ ਤੇ ਪੰਡਾਲ ਲਗਾਇਆ ਜਾਂਦਾ ਸੀ ਤੇ ਲੋਕਾਂ ਦਾ ਇੱਥੇ ਤਾਂਤਾ ਲੱਗਾ ਰਹਿੰਦਾ ਸੀ ।

ਗਣੇਸ਼ ਜੀ ਦੀ ਮੂਰਤੀ ਨੂੰ ਵਿਸਰਜਿਤ ਕਰਨ ਸਮੇਂ ਰਣਧੀਰ ਕਪੂਰ, ਰਾਜੀਵ ਕਪੂਰ, ਰਿਸ਼ੀ ਕਪੂਰ ਸਮੇਤ ਕਪੂਰ ਖ਼ਾਨਦਾਨ ਦੇ ਬਹੁਤ ਸਾਰੇ ਸਿਤਾਰੇ ਇਸ ਵਿੱਚ ਹਿੱਸਾ ਲੈਂਦੇ ਸਨ ।

Related Post