ਸ਼ਕਤੀਮਾਨ ਬਣ ਕੇ ਨਿਰਮਾ ਪਾਊਡਰ ਵੇਚਦੇ ਨਜ਼ਰ ਆਏ ਗੈਰੀ ਸੰਧੂ ਅਤੇ ਐਮੀ ਵਿਰਕ

By  Rajan Sharma August 23rd 2018 12:25 PM

ਸੋਸ਼ਲ ਮੀਡੀਆ ਜਿੱਥੇ ਲੋਕਾਂ ਲਈ ਸੂਚਨਾਵਾਂ ਦੇ ਆਦਾਨ ਪ੍ਰਦਾਨ ਦਾ ਜ਼ਰੀਆ ਬਣਿਆ ਹੋਇਆ ਹੈ।ਉੱਥੇ ਹੀ ਲੋਕਾਂ ਲਈ ਮੰਨੋਰੰਜਨ ਦਾ ਵਧੀਆ ਸਾਧਨ ਬਣ ਚੁੱਕਿਆ ਹੈ। ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਸਾਰੇ ਗਾਇਕ ਐਕਟਿਵ ਨੇ ,ਉੱਥੇ ਹੀ ਪੰਜਾਬੀ ਗਾਇਕ ਗੈਰੀ ਸੰਧੂ garry sandhu ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਰਹਿੰਦੇ ਨੇ । ਉਨਾਂ ਦੇ ਵੀਡਿਓ ਵੀ ਲਗਾਤਾਰ ਵਾਇਰਲ ਹੁੰਦੇ ਰਹਿੰਦੇ ਨੇ। ਹੁਣ ਉਨਾਂ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਹਾਸਾ ਮਜ਼ਾਕ ਕਰਦੇ ਨਜ਼ਰ ਆ ਰਹੇ ਨੇ । ਉਹ ਸ਼ਕਤੀਮਾਨ ਅਤੇ ਵਾਸ਼ਿੰਗ ਪਾਊਡਰ ਨਿਰਮਾ ਦਾ ਜ਼ਿਕਰ ਕਰ ਰਹੇ ਨੇ।

https://www.instagram.com/p/BmH7609HphF/?taken-by=punjabi_video_zone

ਇਸ ਵੀਡਿਓ 'ਚ ਉਨ੍ਹਾਂ ਦੇ ਨਾਲ ਪੰਜਾਬੀ ਗਾਇਕ punjabi singer ਐਮੀ ਵਿਰਕ ਵੀ ਨਜ਼ਰ ਆ ਰਹੇ ਨੇ । ਇਸ ਵੀਡਿਓ ਨੂੰ ਇੰਸਟਾਗਰਾਮ 'ਤੇ ਸ਼ੇਅਰ ਕੀਤਾ ਗਿਆ ਹੈ।ਇਸ ਵੀਡੀਓ 'ਚ ਗੈਰੀ ਸੰਧੂ ਅਤੇ ਐਮੀ ਵਿਰਕ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰ ਰਹੇ ਨੇ ।ਇਹ ਵੀਡਿਓ ਕਿਸੇ ਪ੍ਰੋਗਰਾਮ ਦਾ ਲੱਗ ਰਿਹਾ ਹੈ ।ਜਿਸ ਨੂੰ ਗੈਰੀ ਸੰਧੂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਗੈਰੀ ਸੰਧੂ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦੇ ਨੇ ਅਤੇ ਉਨ੍ਹਾਂ ਦੇ ਵੀਡਿਓਜ਼ ਲਗਾਤਾਰ ਵਾਇਰਲ ਹੁੰਦੇ ਰਹਿੰਦੇ ਨੇ ।ਇਸ ਤੋਂ ਪਹਿਲਾਂ ਵੀ ਉਨਾਂ ਦਾ ਇੱਕ ਵੀਡਿਓ ਗਾਇਕਾ ਜੈਸਮੀਨ ਸੈਂਡਲਾਸ ਨਾਲ ਵਾਇਰਲ ਹੋਇਆ ,ਜੋ ਕਿ ਕਾਫੀ ਚਰਚਾ 'ਚ ਰਿਹਾ ਸੀ|

Related Post