ਗੈਰੀ ਸੰਧੂ ਦਾ 'ਲਵ ਯੂ ਜੱਟਾ' ਜਲਦ ਹੋਵੇਗਾ ਰਿਲੀਜ਼ 

By  Shaminder October 1st 2018 12:03 PM

ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟਰ ਸਾਂਝਾ ਕੀਤਾ  ਹੈ ।ਸੋਸ਼ਲ ਮੀਡੀਆ 'ਤੇ ਅਕਸਰ ਆਪਣੇ ਗੀਤਾਂ ਅਤੇ ਆਪਣੀ ਨਿੱਜੀ ਜ਼ਿੰਦਗੀ ਦੇ ਵੀਡਿਓ ਸਾਂਝੇ ਕਰਨ ਵਾਲੇ ਗੈਰੀ ਸੰਧੂ ਨੇ ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਆਪਣੇ ਨਵੇਂ ਆਉਣ ਵਾਲੇ ਗੀਤ 'ਲਵ ਯੂ ਜੱਟਾ' ਬਾਰੇ ਦੱਸਿਆ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੀਤ ਦੇ ਬੋਲ ਸਾਂਝਾ ਕਰਦੇ ਹੋਏ ਇਸ ਗੀਤ ਨੂੰ ਗਾ ਕੇ ਵੀ ਸੁਣਾਇਆ ।

ਹੋਰ ਵੇਖੋ : ਕਿਵੇਂ ਬਿਤਾਉਂਦੇ ਨੇ ਗੈਰੀ ਸੰਧੂ ਫੁਰਸਤ ਦੇ ਪਲ ,ਵੇਖੋ ਵੀਡਿਓ

https://www.instagram.com/p/BoYlbUVhz4E/?hl=en&taken-by=officialgarrysandhu

ਇਸ ਵੀਡਿਓ 'ਚ ਵੀ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ।ਉਨ੍ਹਾਂ ਦੇ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਈਆਂ ਲੋਕਾਂ ਨੇ ਆਪਣੇ ਕਮੈਂਟ ਦਿੱਤੇ ਨੇ । ਇਸ ਨਵੇਂ ਗੀਤ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਇਸ ਨੂੰ ਆਪਣੇ ਫੈਨਸ ਨੂੰ ਵੱਧ ਤੋਂ ਵੱਧ ਸਾਂਝਾ ਕਰਨ ਲਈ ਕਿਹਾ ਹੈ । ਇਸ ਗੀਤ ਦੇ ਬੋਲ ਗੈਰੀ ਸੰਧੂ ਨੇ ਖੁਦ ਹੀ ਲਿਖੇ ਨੇ ਅਤੇ ਸੰਗੀਤਬੱਧ ਵੀ ਖੁਦ ਹੀ ਕੀਤਾ ਹੈ ।

https://www.instagram.com/p/BoXZT6Shk2k/?hl=en&taken-by=officialgarrysandhu

ਗੀਤ ਦਾ ਵੀਡਿਓ ਸੁੱਖ ਸੰਘੇੜਾ ਨੇ ਬਣਾਇਆ ਹੈ ਅਤੇ ਜਲਦ ਹੀ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਹੈ । ਪਰ ਇਸ ਤੋਂ ਪਹਿਲਾਂ ਹੀ ਗੈਰੀ ਸੰਧੂ ਇਸ ਗੀਤ ਦਾ ਪ੍ਰਮੋਸ਼ਨ ਕਰਨ 'ਚ ਜੁਟੇ ਹੋਏ ਨੇ । ਇਸ ਵੀਡਿਓ ਨੂੰ ਇੰਸਟਾਗ੍ਰਾਮ 'ਤੇ ਸਾਂਝੇ ਕਰਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਫੈਨਸ ਦਾ ਸਹਿਯੋਗ ਮੰਗਿਆ ਹੈ ਅਤੇ ਵੀਡਿਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਅਪੀਲ ਕੀਤੀ ਹੈ । ਲੋਕਾਂ ਨੇ ਵੀ ਉਨ੍ਹਾਂ ਦੇ ਇਸ ਪੋਸਟਰ ਨੂੰ ਪਸੰਦ ਕੀਤਾ ਹੈ ਅਤੇ ਕਮੈਂਟ ਵੀ ਕੀਤੇ ਹਨ ।

Related Post