ਗੈਰੀ ਸੰਧੂ ਬਹੁਤ ਜਲਦ ਲੈ ਕੇ ਆ ਰਹੇ ਨੇ ਇਹ ਦੇਸੀ ਦੋਗਾਣਾ, ਸਾਂਝੀਆਂ ਕੀਤੀਆਂ ਗੀਤ ਦੀਆਂ ਸੱਤਰਾਂ
ਗੈਰੀ ਸੰਧੂ ਬਹੁਤ ਜਲਦ ਲੈ ਕੇ ਆ ਰਹੇ ਨੇ ਇਹ ਦੇਸੀ ਦੋਗਾਣਾ, ਸਾਂਝੀਆਂ ਕੀਤੀਆਂ ਗੀਤ ਦੀਆਂ ਸੱਤਰਾਂ : ਪੰਜਾਬੀ ਸੰਗੀਤ ਜਗਤ 'ਚ ਸ਼ੁਰੂ ਤੋਂ ਹੀ ਦੋਗਾਣਿਆਂ ਦਾ ਦਬਦਬਾ ਰਿਹਾ ਹੈ। ਕਲਾਕਾਰ ਗੈਰੀ ਸੰਧੂ ਨੇ ਵੀ ਕਈ ਡਿਊਟ ਸੌਂਗ ਕੀਤੇ ਹਨ ਪਰ ਹੁਣ ਇੱਕ ਹੋਰ ਗਾਣਾ ਲੈ ਕੇ ਆ ਰਹੇ ਹਨ ਜਿਸ ਦੀਆਂ ਕੁਝ ਸੱਤਰਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਹਨ। ਸੁਣਨ 'ਚ ਤਾਂ ਇਹ ਗੀਤ ਬੀਟ ਸੌਂਗ ਹੈ ਅਤੇ ਉਹਨਾਂ ਆਪ ਵੀ ਲਿਖਿਆ ਹੈ ਕਿ ਇਹ ਦੇਸੀ ਗਾਣਾ ਬੜੀ ਦੇਰ ਬਾਅਦ ਲੈ ਕੇ ਆ ਰਹੇ ਹਾਂ। ਗੈਰੀ ਸੰਧੂ ਦਾ ਕਹਿਣਾ ਹੈ ਕਿ "Desi gana bahot time baad . Fresh media records te a Jana audio Jaldi"।
View this post on Instagram
Desi gana bahot time baad . Fresh media records te a Jana audio Jaldi
ਫੀਮੇਲ ਅਵਾਜ਼ ਤੋਂ ਲੱਗਦਾ ਹੈ ਕਿ ਇਸ ਵਾਰ ਗੈਰੀ ਸੰਧੂ ਗੁਰਲੇਜ਼ ਅਖ਼ਤਰ ਨਾਲ ਆਪਣਾ ਇਹ ਨਵਾਂ ਗੀਤ ਲੈ ਕੇ ਆ ਰਹੇ ਹਨ।ਹਾਲ ਹੀ ਗੈਰੀ ਸੰਧੂ ਨੇ ਬਾਲੀਵੁੱਡ 'ਚ ਵੀ ਆਪਣੇ ਗੀਤ 'ਯੇ ਬੇਬੀ' ਨਾਲ ਸ਼ਿਰਕਤ ਕੀਤੀ ਹੈ ਜਿਹੜਾ ਅਜੇ ਦੇਵਗਨ ਦੀ ਫ਼ਿਲਮ ਦੇ ਦੇ ਪਿਆਰ ਦੇ 'ਚ ਨੇਹਾ ਕੱਕੜ ਨਾਲ ਉਹਨਾਂ ਗਾਇਆ ਹੈ। ਗੈਰੀ ਸੰਧੂ ਦੇ ਬਾਲੀਵੁੱਡ 'ਚ ਇਸ ਗੀਤ ਨੂੰ ਰੀਮੇਕ ਕਰਕੇ ਰਿਲੀਜ਼ ਕੀਤਾ ਗਿਆ ਹੈ।
View this post on Instagram
America guys Cu soon te gana a riha TAKE OFF very soon
ਹੋਰ ਵੇਖੋ :ਨਵੀਂ ਪੰਜਾਬੀ ਫ਼ਿਲਮ 'ਪਰਿੰਦੇ' ਦਾ ਐਲਾਨ, ਸਾਹਮਣੇ ਆਇਆ ਫਰਸਟ ਲੁੱਕ
ਹੁਣ ਦੇਖਣਾ ਹੋਵਗਾ ਗੈਰੀ ਆਪਣਾ ਇਹ ਨਵਾਂ ਡਿਊਟ ਗੀਤ ਕਦੋਂ ਤੱਕ ਲੈ ਕੇ ਆਉਂਦੇ ਹਨ ਤੇ ਦਰਸ਼ਕਾਂ ਵੱਲੋਂ ਕਿੰਨ੍ਹਾਂ ਕੁ ਪਸੰਦ ਕੀਤਾ ਜਾਂਦਾ ਹੈ। ਗੈਰੀ ਸੰਧੂ ਇਸ ਤੋਂ ਪਹਿਲਾਂ ਜੈਸਮੀਨ ਸੈਂਡਲਾਸ ਨਾਲ ਲੱਡੂ, ਇੱਲੀਗਲ ਵੈਪਨਜ਼ ਤੇ ਨੇਹਾ ਕੱਕੜ ਨਾਲ ਹੌਲੀ ਹੌਲੀ ਵਰਗੇ ਸੁਪਰਹਿੱਟ ਡਿਊਟ ਗੀਤ ਦੇ ਚੁੱਕੇ ਹਨ।