ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਗੈਰੀ ਸੰਧੂ, ਦੱਸਿਆ ‘ਹੁਣ ਕੋਈ ਨਹੀਂ ਪੁੱਛਦਾ ਰੋਟੀ ਖਾਧੀ ਕਿ ਨਹੀਂ’

By  Shaminder February 16th 2021 04:42 PM

ਮਾਂ ਵਰਗਾ ਘਣ ਛਾਵਾਂ ਬੂਟਾ, ਮੈਨੂੰ ਕਿੱਧਰੇ ਨਜ਼ਰ ਨਾ ਆਵੇ ਲੈ ਕੇ ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ । ਸੱਚ ਹੀ ਹੈ ਮਾਂ ਹੈ ਜੋ ਐਨੇ ਦੁੱਖ-ਤਕਲੀਫਾਂ ਝੱਲਦੀ ਹੈ ਤੇ ਬੱਚਿਆਂ ਦੀ ਪਰਵਰਿਸ਼ ਕਰਦੀ ਹੈ ਉਸ ਨੂੰ ਆਪਣੀ ਫਿਕਰ ਨਹੀ ਹੁੰਦੀ ਬੱਸ ਉਹ ਆਪਣੇ ਬੱਚਿਆਂ ਨੂੰ ਖੁਸ਼ ਵੇਖਣਾ ਚਾਹੁੰਦੀ ਹੈ ਜਿਸ ਵਿਅਕਤੀ ਦੀ ਮਾਂ ਇਸ ਦੁਨੀਆਂ ਤੋਂ ਚਲੀ ਜਾਵੇ ਤਾਂ ਉਸ ਤੋਂ ਬਿਨਾਂ ਬੱਚਿਆਂ ਦਾ ਕੀ ਹਾਲ ਹੁੰਦਾ ਹੈ।

Garry Sandhu

ਇਸ ਗੱਲ ਨੂੰ ਉਹ ਵਿਅਕਤੀ ਭਲੀ ਭਾਂਤੀ ਸਮਝ ਸਕਦਾ ਹੈ ਜਿਸਦੀ ਮਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੀ ਹੋਵੇ ਮਾਂ ਦੀ ਕਹੀਆਂ ਗੱਲਾਂ ਤੇ ਮਾਂ ਦੇ ਕੀਤੇ ਲਾਡ-ਪਿਆਰ ਦੀਆਂ ਗੱਲਾਂ ਨੂੰ ਕੋਈ ਦਿਲੋ ਨਹੀਂ ਭੁਲਾ ਸਕਦਾ ਮਾਂ ਦਾ ਬੱਚੇ ਦਾ ਪੈਰ ਪੈਰ ‘ਤੇ ਖਿਆਲ ਰੱਖਣਾ ਜਦ ਤੱਕ ਬੱਚਾ ਘਰ ਨਾ ਆ ਜਾਵੇ ਤਾਂ ਕਿਵੇਂ ਬੱਚੇ ਲਈ ਮਾਂ ਔਸੀਆਂ ਪਾਉਂਦੀ ਏ ਤੇ ਜਦੋਂ ਬੱਚਾ ਉਹਦੇ ਕੋਲ ਆ ਜਾਂਦਾ ਹੈ ਤਾਂ ਉਸਦੇ ਸੀਨੇ ਠੰਡ ਪੈ ਜਾਂਦੀ ਹੈ।

ਹੋਰ ਪੜ੍ਹੋ : ਮਰਹੂਮ ਅਦਾਕਾਰਾ ਸਮਿਤਾ ਪਾਟਿਲ ਦੀ ਇਸ ਫ਼ਿਲਮ ਲਈ ਕਿਸਾਨਾਂ ਨੇ ਆਪਣੀ ਕਮਾਈ ਚੋਂ ਦਿੱਤੇ ਸਨ ਪੈਸੇ, ਜਾਣੋ ਪੂਰੀ ਕਹਾਣੀ

garry sandhu and his mother

ਉਸ ਮਾਂ ਨੂੰ ਆਪਣੀ ਬਿਮਾਰੀ ਜਾਂ ਇਲਾਜ ਦੀ ਫਿਕਰ ਨਹੀਂ ਹੁੰਦੀ ਉਹ ਤਾਂ ਹਮੇਸ਼ਾ ਆਪਣੇ ਬੱਚਿਆਂ ਨੂੰ ਖੁਸ਼ ਵੇਖ ਕੇ ਹੀ ਉਸਦੇ ਸਾਰੇ ਦੁੱਖ ਕੱਟ ਜਾਂਦੇ ਹਨ ਉਹ ਆਪਣੇ ਦੁੱਖ-ਤਕਲੀਫਾਂ ਆਪਣੇ ਬੱਚਿਆਂ ਨੂੰ ਜਾਹਿਰ ਵੀ ਨਹੀਂ ਹੋਣ ਦਿੰਦੀ ।

Garry Sandhu

ਪੰਜਾਬੀ ਗਾਇਕ ਗੈਰੀ ਸੰਧੂ ਵੀ ਹਮੇਸ਼ਾ ਆਪਣੀ ਮਾਂ ਨੂੰ ਯਾਦ ਕਰਦ ਰਹਿੰਦੇ ਹਨ ਉਹ ਆਪਣੀ ਗਾਇਕੀ ਰਾਹੀ ਦੱਸ ਰਹੇ ਹਨ ਕਿ ਕਿਵੇਂ ਉਹਨਾਂ ਦੀ ਮਾਂ ਛੋਟੇ ਹੁੰਦੇ ੳਹਨਾਂ ਨੂੰ ਬੜੇ ਚਾਵਾਂ ਤੇ ਮਲਾਰਾ ਨਾਲ ਜਗਾਉਂਦੇ ਸਨ ਤੇ ਕਿਵੇਂ ਮੇਰੇ ਖਾਣ-ਪੀਣ ਦਾ ਧਿਆਨ ਰੱਖਦੇ ਸਨ।  ਹੁਣ ਮਾਂ ਦੇ ਜਾਣ ਤੋਂ ਬਾਅਦ ਕੋਈ ਉਹਨਾਂ ਨੂੰ ਰੋਟੀ ਤੱਕ ਨਹੀਂ ਪੁੱਛਦਾ ਤੇ ਉਹ ਗੀਤ ਰਾਹੀ ਆਪਣੀਆਂ ਭਾਵਨਾਵਾਂ ਨੂੰ ਦੱਸ ਰਹੇ ਹਨ ਕਿ ਅੱਜ ਵੀ ਚੇਤਾ ਆਉਂਦਾ ਮਾਂ ਤੇਰੇ ਪਿਆਰ ਦਾ ।

 

View this post on Instagram

 

A post shared by Gossipgiri (@gossipgiriblogs)

Related Post