ਗੈਰੀ ਸੰਧੂ ਦਾ 'ਲਵ ਯੂ ਜੱਟਾ' ਗੀਤ ਹੋਇਆ ਰਿਲੀਜ਼ 

By  Shaminder October 15th 2018 10:21 AM

ਗੈਰੀ ਸੰਧੂ ਦਾ ਨਵਾਂ ਗੀਤ ਲਵ ਯੂ ਜੱਟਾ ਗੀਤ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਖੁਦ ਗੈਰੀ ਸੰਧੂ ਨੇ ਹੀ ਲਿਖੇ ਨੇ ਅਤੇ ਸੰਗੀਤ ਦਿੱਤਾ ਹੈ ਰਾਹੁਲ ਸੱਥੂ ਨੇ। ਜਦਕਿ ਵੀਡਿਓ ਦੀ ਡਾਇਰੈਕਸ਼ਨ ਦਾ ਕੰਮ ਕੀਤਾ ਹੈ ਸੁੱਖ ਸੰਘੇੜਾ ਨੇ । ਗੈਰੀ ਸੰਧੂ ਨੇ ਆਪਣੇ ਇਸ ਨਵੇਂ ਗੀਤ ਨੂੰ  ਉਨ੍ਹਾਂ ਨੇ ਇਸ ਨੂੰ ਆਪਣੇ ਫੈਨਸ ਨੂੰ ਵੱਧ ਤੋਂ ਵੱਧ ਸਾਂਝਾ ਕਰਨ ਲਈ ਕਿਹਾ ਹੈ । ਇਸ ਗੀਤ ਦੇ ਬੋਲ ਗੈਰੀ ਸੰਧੂ ਨੇ ਖੁਦ ਹੀ ਲਿਖੇ ਨੇ ਅਤੇ ਸੰਗੀਤਬੱਧ ਵੀ ਖੁਦ ਹੀ ਕੀਤਾ ਹੈ ।

ਹੋਰ ਵੇਖੋ : ਗੈਰੀ ਸੰਧੂ ਦਾ ‘ਲਵ ਯੂ ਜੱਟਾ’ ਗੀਤ ਦਾ ਟੀਜ਼ਰ ਹੋਇਆ ਜਾਰੀ

ਇਸ ਵੀਡਿਓ ਨੂੰ ਇੰਸਟਾਗ੍ਰਾਮ 'ਤੇ ਸਾਂਝੇ ਕਰਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਫੈਨਸ ਦਾ ਸਹਿਯੋਗ ਮੰਗਿਆ ਹੈ ਅਤੇ ਇਸ ਗੀਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਅਪੀਲ ਕੀਤੀ ਹੈ । ਇਸ ਗੀਤ ਨੁੰ ਰਿਲੀਜ਼ ਹੋਇਆਂ ਅਜੇ ਕੁਝ ਹੀ ਘੰਟੇ ਹੋਏ ਨੇ ਅਤੇ ਹਜ਼ਾਰਾਂ ਦੀ ਗਿਣਤੀ 'ਚ ਉਨ੍ਹਾਂ ਦੇ ਫੈਨਸ ਨੇ ਇਸ ਗੀਤ ਨੂੰ ਪਸੰਦ ਕੀਤਾ ਹੈ ਇਸ ਗੀਤ 'ਚ ਗੈਰੀ ਸੰਧੂ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਉਨ੍ਹਾਂ ਦੇ ਗੀਤ ਦੀ ਨਾਇਕਾ ਨੂੰ ਇੱਕ ਜੱਟ ਨੌਜਵਾਨ ਨਾਲ ਪਿਆਰ ਹੋ ਜਾਂਦਾ ਹੈ ਅਤੇ ਜੱਟ ਦਾ ਪਿਆਰ ਹਾਸਲ ਕਰਨ ਲਈ ਜਿਮ ਜਾ ਕੇ ਆਪਣੇ ਆਪ ਨੂੰ ਖੂਬਸੂਰਤ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਕਸਰਤ ਦਾ ਸਹਾਰਾ ਲੈਂਦੀ ਹੈ । ਕਿਉਂਕਿ ਜੱਟ ਦੇ ਪਿਆਰ 'ਚ ਉਹ ਇਸ ਤਰ੍ਹਾਂ ਗ੍ਰਿਫਤਾਰ ਹੋ ਚੁੱਕੀ ਹੈ ਕਿ ਉਸ ਨੂੰ ਹਰ ਪਾਸੇ ਉਹੀ ਵਿਖਾਈ ਦੇ ਰਿਹਾ ਹੈ ਅਤੇ ਉਹ ਚਾਹੁੰਦੀ ਹੈ ਕਿ ਉਸ ਨੂੰ ਵੀ ਉਸ ਵਾਂਗ ਉਸਦੇ ਨਾਲ ਪਿਆਰ ਹੋ ਜਾਵੇ ।

Related Post