ਜਾਣੋ ਗੈਰੀ ਸੰਧੂ ਦੇ ਆ ਰਹੇ ਨਵੇਂ ਸਿੰਗਲ ਗੀਤ ਦਾ ਰਾਜ ਇਸ ,ਵੇਖੋ ਵੀਡੀਓ

By  Anmol Sandhu July 10th 2018 08:23 AM

ਪੰਜਾਬੀ ਗਾਇਕੀ ਵਿੱਚ ਉੱਚਾ ਨਾਂ ਕਮਾਉਣ ਵਾਲੇ ਗਾਇਕ ਗੈਰੀ ਸੰਧੂ ਨੇਂ ਹਾਲ ਹੀ ਵਿੱਚ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਜਿਸ ਵਿੱਚ ਗੈਰੀ ਸੰਧੂ ਦੀ ਮਾਸੀ ਉਹਨਾਂ ਦੇ ਗੀਤ ਤੇ ਨੱਚ ਰਹੀ ਹੈ |

https://www.instagram.com/p/BlBfqKjgx8u/?utm_source=ig_share_sheet&igshid=78bstziqyny9

ਉਹਨਾਂ ਨੇਂ ਇਸ ਪੋਸਟ ਵਿੱਚ ਦੱਸਿਆ ਕਿ 2016 ਵਿੱਚ ਜਦੋ ਉਹ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਜਿਨ੍ਹਾਂ ਚਿਰ ਦਿਨ ਸਟੇਜ ਤੇ ਗਾਉਂਦੇ ਸਨ ਤੇ ਉਹਨਾਂ ਦੀ ਮੱਸੀ ਜੀ ਵੀ ਉਹਨਾਂ ਚਿਰ ਖੁਸ਼ੀ ਨਾਲ ਨੱਚਦੇ ਸਨ ਨਾਲ ਹੀ ਉਹਨਾਂ ਇਹ ਵੀ ਦੱਸਿਆ ਹੈ ਕਿ ਉਹਨਾਂ ਦਾ ਅਗਲਾ ਸਿੰਗਲ ਗੀਤ ਆ ਰਿਹਾ ਹੈ ਜੋ ਕਿ ਉਹਨਾਂ ਦੀ ਮਾਸੀ ਤੇ ਅਧਾਰਿਤ ਹੈ | ਇਸ ਗਾਇਕੀ ਦੀ ਦੁਨੀਆ ਵਿੱਚ ਇਹ ਉੱਚਾ ਨਾਂ ਕਮਾਉਣ ਵਿੱਚ ਉਹਨਾਂ ਦੇ ਘਰਦਿਆਂ ਅਤੇ ਰਿਸ਼ਤੇਦਾਰਾਂ ਨੇਂ ਵੀ ਉਹਨਾਂ ਦਾ ਬਹੁਤ ਸਾਥ ਦਿੱਤਾ ਹੈ | ਗੈਰੀ ਸੰਧੂ ਨੇਂ ਇਸ ਖੁਸ਼ੀਆਂ

ਭਰੀ ਜ਼ਿੰਦਗੀ ਤੋਂ ਪਹਿਲਾਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ | ਉਹਨਾਂ ਨੇਂ ਦੱਸਿਆ ਕਿ ਅਕਤੂਬਰ 2011 ਨੂੰ ਇੰਗਲੈਂਡ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿਣ ਤੇ ਇੰਗਲੈਂਡ ਬਾਰਡਰ ਏਜੰਸੀ ਵੱਲੋ 14 ਜਨਵਰੀ 2011 ਨੂੰ ਭਾਰਤ ਭੇਜ ਦਿੱਤਾ ਗਿਆ | ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਜਿੰਦਗੀ ਵਿੱਚ ਇਸ ਮੁਕਾਮ ਨੂੰ ਹਾਸਿਲ ਕਰਨ ਤੋਂ ਪਹਿਲਾਂ | ਅੱਜ ਇਹਨਾਂ ਦੀ ਗਾਇਕੀ ਨੂੰ ਫੈਨਸ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ | ਜੇਕਰ ਇਹਨਾਂ ਦੇ ਫੈਨਸ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਤੋਂ ਇਲਾਵਾ ਵਿਦੇਸ਼ਾ ਵਿੱਚ ਵੀ ਇਨ੍ਹਾਂ ਦੇ ਬਹੁਤ ਸਾਰੇ ਫੈਨਸ ਹਨ ਅਤੇ ਨਾਲ ਹੀ ਹਨ ਦੇ ਅਖਾੜੇ ਵੀ ਲਗਾਏ ਜਾਂਦੇ ਹਨ

Related Post