ਗੈਰੀ ਸੰਧੂ ਨੂੰ ਵੀ ਬੱਬੂ ਮਾਨ ਦਾ ਗਾਣਾ ਪਿੰਡ ਪਹਿਰਾ ਲਗਦਾ ਹੈ ਪਸੰਦ, ਗੈਰੀ ਨੇ ਗਾਇਆ ਆਪਣੇ ਅੰਦਾਜ਼ 'ਚ, ਦੇਖੋ ਵੀਡਿਓ 

By  Rupinder Kaler February 4th 2019 12:00 PM

ਗਾਇਕ ਬੱਬੂ ਮਾਨ ਦੀ ਫੈਨ ਫੋਲਵਿੰਗ ਦਾ ਤਾਂ ਹਰ ਇੱਕ ਨੂੰ ਪਤਾ ਹੀ ਹੈ । ਪਰ ਬੱਬੂ ਮਾਨ ਦੇ ਕੁਝ ਗਾਇਕ ਵੀ ਪ੍ਰਸ਼ੰਸਕ ਹਨ । ਇਸੇ ਲਈ ਇਹ ਗਾਇਕ ਬੱਬੂ ਮਾਨ ਦੇ ਕੁਝ ਹਿੱਟ ਗਾਣੇ ਆਪਣੇ ਸ਼ੋਅਜ਼ ਵਿੱਚ ਅਕਸਰ ਗਾਉਂਦੇ ਹੋਏ ਨਜ਼ਰ ਆ ਜਾਂਦੇ ਹਨ । ਗਾਇਕ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਆਪਣੇ ਸ਼ੋਅ ਵਿੱਚ ਬੱਬੂ ਮਾਨ ਦਾ ਗਾਣਾ ਪਿੰਡ ਪਹਿਰਾ ਲੱਗਦਾ ਹੈ ਗਾ ਰਹੇ ਹਨ ।ਇਸ ਵੀਡਿਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

https://www.youtube.com/watch?v=o6GbA1FyObI

ਲੋਕ ਇਸ ਵੀਡਿਓ ਤੇ ਆਪਣੇ ਕਮੈਂਟ ਵੀ ਦੇ ਰਹੇ ਹਨ । ਇਸ ਵੀਡਿਓ ਵਿੱਚ ਗੈਰੀ ਸੰਧੂ ਇਸ ਤੋਂ ਪਹਿਲਾਂ ਆਪਣਾ ਗਾਉਂਦੇ ਹਨ ।ਇਸ ਤੋਂ ਬਾਅਦ ਪਿੰਡ ਪਹਿਰਾ ਲੱਗਦਾ ਹੈ ਗਾਉਂਦੇ ਹਨ । ਗੈਰੀ ਸੰਧੂ ਬੱਬੂ ਮਾਨ ਦੇ ਪ੍ਰਸ਼ੰਸਕ ਹਨ ਜਾਂ ਨਹੀਂ ਪਰ ਬੱਬੂ ਮਾਨ ਦਾ ਇਹ ਗਾਣਾ ਹਿੱਟ ਸੌਂਗ ਹੈ ਜਿਹੜਾ ਕਿ ਹਰ ਇੱਕ ਦੇ ਦਿਲ ਨੂੰ ਭਾਉਂਦਾ ਹੈ ।

https://www.instagram.com/p/BtcpgHohyTR/

ਗੈਰੀ ਸੰਧੂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਕਈ ਹਿੱਟ ਗਾਣੇ ਦਿੱਤੇ ਹਨ । ਪਰ ਏਨੀਂ ਦਿਨੀ ਉਹ ਜੈਸਮੀਨ ਸੈਂਡਲਾਸ ਕਰਕੇ ਕਾਫੀ ਸੁਰਖੀਆਂ ਵਿੱਚ ਬਣੇ ਹੋਏ ਹਨ ।

Related Post