ਗੈਰੀ ਸੰਧੂ ਨੇ ਯੂ ਕੇ ਪਹੁੰਚ ਕੇ ਦਿਲ ਦਾ ਹਾਲ ਕੀਤਾ ਬਿਆਨ, ਵੀਡੀਓ ਕੀਤੀ ਸਾਂਝੀ 

By  Rupinder Kaler June 29th 2019 09:22 AM

ਗੈਰੀ ਸੰਧੂ ਯੂ ਕੇ ਪਹੁੰਚ ਚੁੱਕੇ ਹਨ, ਇੱਥੇ ਪਹੁੰਚ ਕੇ ਉਹਨਾਂ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ । ਇਸ ਪ੍ਰੈੱਸ ਕਾਨਫਰੰਸ ਦੇ ਉਹਨਾਂ ਨੇ ਕੁਝ ਅੰਸ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੇ ਹਨ । ਗੈਰੀ ਨੇ ਜੋ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ਉਸ ਵਿੱਚ ਗੈਰੀ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਗੈਰੀ ਨੇ ਇਸ ਵੀਡੀਓ ਵਿੱਚ ਕਹਿ ਰਹੇ ਹਨ ਕਿ ਇੱਕ ਵਾਰ ਫਿਰ ਯੂ ਕੇ ਆ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ।

https://www.instagram.com/p/BzNurZmgira/

ਉਹਨਾਂ ਨੇ ਕਿਹਾ ਕਿ ਜੇਕਰ ਇੰਗਲੈਂਡ ਨਾ ਹੁੰਦਾ ਤਾਂ ਗੈਰੀ ਵੀ ਨਹੀਂ  ਹੁੰਦਾ । ਗੈਰੀ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇੱਥੋਂ ਡਿਪੋਰਟ ਕੀਤਾ ਗਿਆ ਸੀ, ਉਸ ਸਮੇਂ ਉਹ ਬਹੁਤ ਰੋਏ ਸਨ । ਉਹਨਾਂ ਨੇ ਕਿਹਾ ਕਿ ਜਿਸ ਬੰਦੇ ਦਾ ਉਹਨਾਂ ਨੂੰ ਇੱਥੋਂ ਡਿਪੋਰਟ ਕਰਵਾਉਣ ਵਿੱਚ ਹੱਥ ਸੀ, ਪ੍ਰਮਾਤਾਮਾ ਉਸ ਦਾ ਭਲਾ ਕਰੇ ਕਿਉਂਕਿ ਇੱਥੋਂ ਡਿਪੋਰਟ ਹੋ ਕੇ ਜੋ ਧੱਕੇ ਉਹਨਾਂ ਨੇ ਖਾਧੇ ਸਨ । ਉਹਨਾਂ ਧੱਕਿਆਂ ਨੇ ਹੀ ਉਸ ਨੂੰ ਬਹੁਤ ਕੁਝ ਸਿਖਾਇਆ ਸੀ। ਗੈਰੀ ਇਸ ਵੀਡੀਓ ਵਿੱਚ ਆਪਣੇ ਰਿਲੈਸ਼ਨਸ਼ਿਪ ਬਾਰੇ ਵੀ ਗੱਲ ਕਰਦੇ ਹਨ ।

https://www.instagram.com/p/BzQhN_1g2wA/

ਤੁਹਾਨੂੰ ਦੱਸ ਦਿੰਦੇ ਹਾਂ ਕਿ ਗੈਰੀ ਸੰਧੂ ਇੰਗਲੈਂਡ ਦੀ ਧਰਤੀ ਤੇ ਅੱਠ ਸਾਲ ਬਾਅਦ ਪਹੁੰਚੇ ਹਨ । ਗੈਰੀ ਸੰਧੂ ਨੂੰ ਇੰਗਲੈਂਡ ਤੋਂ ਕਿਸੇ ਕਾਰਨ ਕਰਕੇ ਡਿਪੋਰਟ ਕਰ ਦਿੱਤਾ ਗਿਆ ਸੀ ਅਤੇ ਪਿਛਲੇ ਦਿਨੀਂ ਉਨ੍ਹਾਂ ਨੇ ਇੱਕ ਪੋਸਟ ਪਾ ਕੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਸੀ ਅਤੇ ਇੱਕ ਭਾਵੁਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਸੀ ।

https://www.instagram.com/p/BzGHZcKgqRe/

ਗੈਰੀ ਸੰਧੂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਇੰਗਲੈਂਡ ਤੋਂ ਹੀ ਕੀਤੀ ਸੀ । ਗੈਰੀ ਸੰਧੂ ਅਜਿਹੇ ਕਲਾਕਾਰ ਨੇ ਜੋ ਜ਼ਮੀਨ ਨਾਲ ਜੁੜੇ ਹੋਏ ਨੇ ਅਤੇ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਹ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ ।

Related Post