ਆਪਣੀਆਂ ਨਿੱਕੀਆਂ ਫੈਨਸ ਨਾਲ ਗੈਰੀ ਸੰਧੂ ਨੇ ਖਿਚਵਾਈਆਂ ਤਸਵੀਰਾਂ 

By  Shaminder June 15th 2019 10:43 AM

ਗਾਇਕ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੇ ਵਿਦੇਸ਼ੀ ਦੋਸਤਾਂ ਨਾਲ ਆਪਣੇ ਪਿੰਡ ਪਹੁੰਚੇ ਹੋਏ ਹਨ ।

ਹੋਰ ਵੇਖੋ :ਗੈਰੀ ਸੰਧੂ ਨੂੰ ਸਤਾ ਰਹੀ ਵਿਆਹ ਦੀ ਚਿੰਤਾ,ਵੀਡੀਓ ‘ਚ ਬਿਆਨ ਕਰ ਰਹੇ ਦਿਲ ਦਾ ਦਰਦ

https://www.instagram.com/p/BysHb4Rgozw/

ਗੈਰੀ ਸੰਧੂ ਇੱਥੇ ਆਪਣੇ ਪਸ਼ੂਆਂ ਬਾਰੇ ਆਪਣੇ ਵਿਦੇਸ਼ੀ ਦੋਸਤਾਂ ਨੂੰ ਦੱਸ ਰਹੇ ਹਨ । ਜਿਉਂ ਹੀ ਗੈਰੀ ਦੇ ਪਿੰਡ ਆਉਣ ਦੀ ਖ਼ਬਰ ਉਨ੍ਹਾਂ ਦੇ ਪਿੰਡ ਵਾਲਿਆਂ ਨੂੰ ਮਿਲੀ ਤਾਂ ਪਿੰਡ ਦੇ ਛੋਟੇ-ਛੋਟੇ ਬੱਚੇ ਉਨ੍ਹਾਂ ਨੂੰ ਮਿਲਣ ਲਈ ਆਏ ਅਤੇ ਗੈਰੀ ਸੰਧੂ ਨਾਲ ਤਸਵੀਰਾਂ ਵੀ ਖਿਚਵਾਈਆਂ । ਗੈਰੀ ਸੰਧੂ ਨੇ ਵੀ ਆਪਣੀਆਂ ਨਿੱਕੀਆਂ-ਨਿੱਕੀਆਂ ਫੈਨਸ ਨੂੰ ਨਰਾਜ਼ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਕੋਲ ਬਿਠਾ ਕੇ ਤਸਵੀਰਾਂ ਖਿਚਵਾਈਆਂ ।

https://www.instagram.com/p/ByOqs98AUIl/

ਇਹ ਬੱਚੀਆਂ ਵੀ ਗੈਰੀ ਸੰਧੂ ਨੂੰ ਮਿਲ ਕੇ ਕਾਫੀ ਖ਼ੁਸ਼ ਨਜ਼ਰ ਆਈਆਂ । ਗੈਰੀ ਸੰਧੂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ਨੂੰ ਗੈਰੀ ਸੰਧੂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਨੂੰ ਪਸੰਦ ਕਰ ਰਹੇ ਨੇ ਅਤੇ ਲਗਾਤਾਰ ਇਸ 'ਤੇ ਕਮੈਂਟ ਕਰ ਰਹੇ ਹਨ ।

Related Post