ਇਹ ਬਜ਼ੁਰਗ ਵੀ ਹੈ ਗੈਰੀ ਸੰਧੂ ਦੀ ਫੈਨ, ਗੈਰੀ ਨੇ ਵੀਡੀਓ ਕੀਤਾ ਸਾਂਝਾ

By  Rupinder Kaler December 2nd 2019 10:58 AM

ਗਾਇਕ ਗੈਰੀ ਸੰਧੂ ਦੇ ਗਾਣੇ ਹਰ ਉਮਰ ਦੇ ਲੋਕਾਂ ਨੂੰ ਪਸੰਦ ਆਉਂਦੇ ਹਨ । ਹਰ ਕੋਈ ਉਹਨਾਂ ਦੇ ਗਾਣਿਆਂ ਤੇ ਥਿਰਕਣ ਲਈ ਮਜ਼ਬੂਰ ਹੋ ਜਾਂਦੇ ਹਨ । ਗੈਰੀ ਸੰਧੂ ਨੇ ਹਾਲ ਹੀ ਵਿੱਚ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹਨਾਂ ਦੀ ਇੱਕ ਬਜ਼ੁਰਗ ਪ੍ਰਸ਼ੰਸਕ ਗੈਰੀ ਦਾ ਗਾਣਾ ‘ਹੌਲੀ ਹੌਲੀ ਗਿੱਧੇ ਵਿੱਚ’ ਗਾਉਂਦੀ ਹੋਈ ਨਜ਼ਰ ਆ ਰਹੇ ਹਨ ।

ਇਹ ਬਜ਼ੁਰਗ ਭਾਵੇਂ ਬੀਮਾਰ ਦਿਖਾਈ ਦੇ ਰਹੇ ਹਨ ਪਰ ਉਹ ਗੈਰੀ ਦਾ ਗਾਣਾ ਗੁਣਗੁਨਾ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੈਰੀ ਨੇ ਉਹਨਾਂ ਦੀ ਸਿਹਤਯਾਬੀ ਦੀ ਦੁਆ ਵੀ ਕੀਤੀ ਹੈ । ਗੈਰੀ ਦੇ ਗਾਣੇ ‘ਹੌਲੀ ਹੌਲੀ ਗਿੱਧੇ ਵਿੱਚ’ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਉਹਨਾਂ ਦਾ ਹਿੱਟ ਗਾਣਾ ਹੈ ।

https://www.instagram.com/p/B5hRJthAF9h/

ਇਸ ਗਾਣੇ ਨੂੰ ਅਜੇ ਦੇਵਗਨ ਦੀ ਫ਼ਿਲਮ ਵਿੱਚ ਨਵੇਂ ਰੂਪ ਵਿੱਚ ਪੇਸ਼ ਕੀਤਾ ਗਿਆ ਸੀ । ਗੈਰੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਦਾ ਗਾਣਾ ‘ਲਾਈਕ ਯੂ’ ਰਿਲੀਜ਼ ਹੋਇਆ ਹੈ ।

https://www.instagram.com/p/B3bcnzkBPBq/

Related Post