ਗੈਰੀ ਸੰਧੂ ਨੇ ਸਪਾਈਡਰ ਮੈਨ ਦੀ ਲਈ ਕਲਾਸ,ਵੇਖੋ ਵੀਡੀਓ 

By  Shaminder February 20th 2019 10:30 AM

ਗੈਰੀ ਸੰਧੂ ਦਾ ਆਪਣੇ ਦੋਸਤਾਂ ਨਾਲ ਮਜ਼ਾਕ ਦੇ ਵੀਡੀਓ ਅਕਸਰ ਤੁਸੀਂ ਵੇਖਦੇ ਰਹਿੰਦੇ ਹੋ । ਕਦੇ ਉਹ ਆਪਣੇ ਦੋਸਤਾਂ ਨੂੰ ਬਾਬਾ ਬਣ ਕੇ ਕੁੱਟਦੇ ਨੇ ਅਤੇ ਕਦੇ ਉਨ੍ਹਾਂ ਨੂੰ ਮਜ਼ਾਕ ਮਜ਼ਾਕ 'ਚ ਕਲਾਸ ਵੀ ਲਗਾ ਦਿੰਦੇ ਨੇ । ਇਨ੍ਹਾਂ ਵੀਡੀਓਜ਼ ਨੂੰ ਉਹ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕਰਦੇ ਰਹਿੰਦੇ ਨੇ । ਹੁਣ ਮੁੜ ਤੋਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਵੇਖੋ:ਗਾਇਕ ਮਨਿੰਦਰ ਮੰਗਾ ਦੇ ਦਿਹਾਂਤ ‘ਤੇ ਹਰਜੀਤ ਹਰਮਨ, ਰੁਪਿੰਦਰ ਹਾਂਡਾ ਤੇ ਦੀਪ ਜੰਡੂ ਨੇ ਕੁਝ ਇਸ ਤਰ੍ਹਾਂ ਜਤਾਇਆ ਅਫਸੋਸ

https://www.instagram.com/p/BuEaTrKhNd_/

ਇਸ ਵੀਡੀਓ 'ਚ ਉਹ ਆਪਣੇ ਦੋਸਤਾਂ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਦਾ ਇੱਕ ਦੋਸਤ ਸਪਾਈਡਰ ਮੈਨ ਬਣਨ ਦੀ ਨਕਲ ਕਰਦਾ ਹੈ । ਜਿਸ 'ਤੇ ਗੈਰੀ ਸੰਧੂ ਕਹਿੰਦੇ ਨੇ ਕਿ "ਅੰਨੀ ਦਿਆ ਮਜ਼ਾਕ ਆ"। ਗੈਰੀ ਸੰਧੂ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕਰਦੇ ਨੇ ।

ਹੋਰ ਵੇਖੋ:ਮਨਿੰਦਰ ਮੰਗਾ ਦਾ ਇਹ ਗਾਣਾ ਬਣਿਆ ਸੀ ਉਸ ਦੀ ਪਹਿਚਾਣ, ਦਿਹਾਂਤ ਤੋਂ ਬਾਅਦ ਸੰਗੀਤ ਜਗਤ ‘ਚ ਸੋਗ ਦੀ ਲਹਿਰ

Garry Sandhu Rides Auto Rickshaw and Surprised Auto Driver ਗੈਰੀ ਸੰਧੂ ਨੇ ਕੀਤੀ ਆਟੋ ਦੀ ਸਵਾਰੀ, ਤੇ ਆਟੋ ਵਾਲੇ ਨੂੰ ਦਿੱਤਾ ਇਹ ਸਰਪ੍ਰਾਈਜ਼, ਦੇਖੋ ਵੀਡੀਓ

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੈਰੀ ਦੇ ਪ੍ਰਸ਼ੰਸਕ ਉਹਨਾਂ ਨੂੰ ਫਨੀ ਵੀਡਿਓ ਕਰਕੇ ਵੀ ਪਸੰਦ ਕਰਦੇ ਹਨ । ਇਸ ਤੋਂ ਪਹਿਲਾਂ  ਉਹਨਾਂ ਦੀ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ 'ਚ ਉਹ ਬਾਬਾ ਬਣੇ ਨਜ਼ਰ ਆਏ ਸਨ ।  ਵੀਡਿਓ ਵਿੱਚ ਗੈਰੀ ਦੇ ਦੋਸਤ ਇੱਕ ਇੱਕ ਕਰਕੇ ਉਸ ਨੂੰ ਮੱਥਾ ਟੇਕਦੇ ਹਨ । ਪਰ ਗੈਰੀ ਆਸ਼ੀਰਵਾਦ ਦੇ ਰੂਪ ਵਿੱਚ ਉਹਨਾਂ ਨੂੰ ਕੋਲ ਪਈ ਚੱਪਲ ਮਾਰਦੇ ਹਨ । ਇਸ ਦੌਰਾਨ ਉਹ ਕਾਫੀ ਹਾਸਾ ਠੱਠਾ ਕਰਦੇ ਹਨ ।

 

Related Post