ਕਿਵੇਂ ਬਿਤਾਉਂਦੇ ਨੇ ਗੈਰੀ ਸੰਧੂ ਫੁਰਸਤ ਦੇ ਪਲ ,ਵੇਖੋ ਵੀਡਿਓ 

By  Shaminder September 29th 2018 07:23 AM

ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣੀ ਬੀਬੀ ਨਾਲ ਹਾਸਾ ਮਜ਼ਾਕ ਕਰਦੇ ਨਜ਼ਰ ਆ ਰਹੇ ਨੇ । ਸੋਸ਼ਲ ਮੀਡੀਆ 'ਤੇ ਅਕਸਰ ਆਪਣੇ ਗੀਤਾਂ ਅਤੇ ਆਪਣੀ ਨਿੱਜੀ ਜ਼ਿੰਦਗੀ ਦੇ ਵੀਡਿਓ ਸਾਂਝੇ ਕਰਨ ਵਾਲੇ ਗੈਰੀ ਸੰਧੂ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਬੀਬੀ ਆਈ ਲਵ ਯੂ । ਇਸ ਵੀਡਿਓ 'ਚ ਵੀ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ।

ਹੋਰ ਵੇਖੋ : ਗੈਰੀ ਸੰਧੂ ਦਾ ਨਵਾਂ ਗੀਤ “ਟੁੱਟਿਆ ਗਰੂਰ” ਹੋਇਆ ਰਿਲੀਜ਼

https://www.instagram.com/p/BoQA3M0BDm6/?hl=en&taken-by=officialgarrysandhu

ਉਨ੍ਹਾਂ ਦੇ ਨਾਲ ਹੋਰ ਵੀ ਕਈ ਲੋਕ ਬੈਠੇ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਦੀ ਮਾਤਾ ਨੂੰ ਕੋਈ ਕਹਿ ਰਿਹਾ ਕਿ ਕਹੋ ਕਿ ਜੱਟਾ ਆਈ ਲਵ ਯੂ ਤਾਂ ਉਨ੍ਹਾਂ ਦੀ ਮਾਤਾ ਨੇ ਕਿਹਾ ਕਿ ਮੈਂ ਹੁਣ ਕਿਸੇ ਜੱਟ ਨੂੰ ਲਵ ਨਹੀਂ ਕਰਦੀ । ਜਿਸ ਤੋਂ ਬਾਅਦ ਗੈਰੀ ਸੰਧੂ 'ਤੇ ਉੱਥੇ ਮੌਜੂਦ ਲੋਕ ਹੱਸ –ਹੱਸ ਕੇ ਦੂਹਰੇ ਹੋ ਜਾਂਦੇ ਨੇ । ਉਨ੍ਹਾਂ ਦੇ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਈਆਂ ਲੋਕਾਂ ਨੇ ਆਪਣੇ ਕਮੈਂਟ ਦਿੱਤੇ ਨੇ ।

Garry Sandhu

ਗੈਰੀ ਸੰਧੂ ਆਪਣੀ ਦਾਦੀ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ਅਤੇ ਆਪਣੇ ਫੁਰਸਤ ਦੇ ਪਲਾਂ ਨੂੰ ਇਸ ਤਰ੍ਹਾਂ ਸਾਂਝੇ ਕਰਕੇ ਆਪਣੇ ਫੈਨਸ ਨੂੰ ਵੀ ਵਿਖਾ ਰਹੇ ਨੇ । ਇਸ ਵੀਡਿਓ ਨੂੰ ਇੰਸਟਾਗ੍ਰਾਮ 'ਤੇ ਸਾਂਝੇ ਕਰਦਿਆਂ ਹੋਇਆਂ ਲਿਖਿਆ ਕਿ ਉਹ ਆਪਣੇ ਦਾਦਾ ਜੀ ਨੂੰ ਵੀ ਬੜਾ ਹੀ ਮਿਸ ਕਰ ਰਹੇ ਨੇ । ਕਿਉਂਕਿ ਉਨ੍ਹਾਂ ਦੀ ਦਾਦੀ ਤਾਂ ਉਨ੍ਹਾਂ ਦੀਆਂ ਰੀਝਾਂ ਪੁਗਾਉਣ ਲਈ ਮੌਜੂਦ ਨੇ ਜਿਨ੍ਹਾਂ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰਦੇ ਨੇ । ਪਰ ਦਾਦਾ ਜੀ ਦੀ ਕਮੀ ਹਮੇਸ਼ਾ ਉਨ੍ਹਾਂ ਨੂੰ ਮਹਿਸੂਸ ਹੁੰਦੀ ਹੈ । ਇਸ ਵੀਡਿਓ 'ਚ ਉਨ੍ਹਾਂ ਦੇ ਬੀਬੀ ਜੀ ਵੀ ਕਾਫੀ ਖੁਸ਼ ਨਜ਼ਰ ਆ ਰਹੇ ਨੇ ।

Related Post