ਗੈਰੀ ਸੰਧੂ ਦੇ ਗੀਤ 'ਹੌਲੀ ਹੌਲੀ ਨੱਚ ਪਤਲੋ' 'ਤੇ ਪ੍ਰਸ਼ੰਸਕ ਨੇ ਕੀਤਾ ਵੀਡਿਓ ਸਾਂਝਾ

By  Shaminder August 31st 2018 12:07 PM

ਗੈਰੀ ਸੰਧੂ ਨੇ ਪੰਜਾਬੀ ਗਾਇਕੀ 'ਚ ਅੱਜ ਬਹੁਤ ਵੱਡਾ ਮੁਕਾਮ ਹਾਸਲ ਕਰ ਲਿਆ ਹੈ   ਦੇਸ਼ ਵਿਦੇਸ਼ 'ਚ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਨੇ । ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ 'ਚ ਫੈਨ ਨੇ ।ਗੈਰੀ ਸੰਧੂ ਨੇ ਹੁਣ ਤੱਕ ਕਈ ਗੀਤ ਗਾਏ ਨੇ । ਇਨ੍ਹਾਂ ਗੀਤਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਗੈਰੀ ਸੰਧੂ ਦੀ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਦੇ ਇੱਕ ਗੀਤ 'ਤੇ ਪਰਫਾਰਮ ਕੀਤਾ ਹੈ । ਇਸ ਵੀਡਿਓ 'ਚ ਉਨ੍ਹਾਂ ਦੀ ਪ੍ਰਸ਼ੰਸਕ ਡਾਂਸ ਕਰ ਰਹੀ ਹੈ । ਗੈਰੀ ਸੰਧੂ ਨੇ ਇਸ ਵੀਡਿਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ।

https://www.instagram.com/p/BmwqOHmg7M2/?hl=en&taken-by=officialgarrysandhu

ਉਨ੍ਹਾਂ ਨੇ ਆਪਣੀ ਇਸ ਪ੍ਰਸ਼ੰਸਕ ਦੀ ਤਾਰੀਫ ਵੀ ਕੀਤੀ ਹੈ।ਇਸ ਵੀਡਿਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਪਸੰਦ ਕੀਤਾ ਹੈ ।ਗੈਰੀ ਸੰਧੂ ਅੰਮ੍ਰਿਤਸਰ ਦੇ ਜ਼ਿਲੇ ਦੇ ਪਿੰਡ ਰੁੜਕਾ ਕਲਾਂ ਦੇ ਰਹਿਣ ਵਾਲੇ ਹਨ । ਉਨ੍ਹਾਂ ਦਾ ਆਪਣਾ ਫ੍ਰੈਸ਼ ਮੀਡੀਆ ਰਿਕਾਰਡ ਨਾਂਅ ਦਾ ਆਪਣਾ ਰਿਕਾਰਡ ਲੇਬਲ ਹੈ।ਗੈਰੀ ਸੰਧੂ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਕਰੜੀ ਮਿਹਨਤ ਕੀਤੀ ।

ਪਿੰਡ ਰੁੜਕੇ ਕਲਾਂ ਦੇ ਰਹਿਣ ਵਾਲੇ ਇਹ ਨੌਜਵਾਨ ਪੜ੍ਹਾਈ 'ਚ ਵੀ ਕੋਈ ਬਹੁਤਾ ਹੁਸ਼ਿਆਰ ਨਹੀਂ ਸੀ ਅਤੇ ਦਸਵੀਂ ਵੀ ਪਾਸ ਨਹੀਂ ਸੀ ਕਰ ਸਕਿਆ ਪਰ ਦਿਲ 'ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਜ਼ਰੂਰ ਸੀ । ਦੋ ਹਜ਼ਾਰ ਦੋ 'ਚ ਉਹ ਵਿਦੇਸ਼ ਪੁੱਜ ਗਿਆ ।ਪਰ ਇੰਗਲੈਂਡ ਦੀ ਜ਼ਿੰਦਗੀ ਨੇ ਕਈ ਸਾਲਾਂ ਤੱਕ ਗੈਰੀ ਸੰਧੂ ਨੂੰ ਉੱਪਰ ਨਹੀਂ ਸੀ ਉੱਠਣ ਦਿੱਤਾ। ਕਰੜੀ ਮਿਹਨਤ ਕੀਤੀ, ਹੌਂਸਲਾ ਨਾ ਹਾਰਿਆ। ਦੋ ਸਾਲਾਂ ‘ਚ ਘਰ ਦਾ ਕਰਜ਼ਾ ਲਾਹਿਆ। ਕਰਜ਼ਾ ਲੱਥਣ ਤੋਂ ਬਾਅਦ ਗਾਇਕੀ ਦੇ ਸ਼ੌਕ ਨੇ ਮੁੜ ਆਣ ਜਗਾਇਆ।ਗੈਰੀ ਸੰਧੂ ਇਸ ਵੇਲੇ ਕਰੋੜਾਂ ਲੋਕਾਂ ਦਾ ਪਸੰਦੀਦਾ ਗਾਇਕ ਹੈ। ਪੰਜਾਬੀ ਦੇ ਮੋਹਰਲੀ ਕਤਾਰ ਵਾਲੇ ਗਾਇਕਾਂ ‘ਚ ਸ਼ਾਮਲ ਗੈਰੀ ਸੰਧੂ ਦਾ ਸਫ਼ਰ ਕੰਡਿਆਂ ਭਰਿਆ ਰਿਹਾ ਹੈ।

garry sandhu

Related Post