ਗੈਰੀ ਸੰਧੂ ਨੇ ਸਾਂਝਾ ਕਿੱਤੀ ਦਿਲ ਦੀ ਗੱਲ, ਕੈਨੇਡਾ ਦੇ ਨੌਜਵਾਨਾਂ ਨੂੰ ਦਿੱਤੀ ਇਹ ਸਲਾਹ
'ਮੈਂ ਨਹੀਂ ਪੀਂਦਾ', 'ਟੌਹਰ ਸ਼ਕੀਨੀ ਪਾਉਂਦਾ ਏ', 'ਸਾਹਾਂ ਤੋਂ ਪਿਆਰਿਆ' ਆਦਿ ਗੀਤਾਂ ਨਾਲ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਗੈਰੀ ਸੰਧੂ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕੈਨੇਡਾ 'ਚ ਆਏ ਨੌਜਵਾਨਾਂ ਨੂੰ ਖਾਸ ਸਲਾਹ ਦਿੰਦੇ ਨਜ਼ਰ ਆ ਰਹੇ ਹਨ। ਅਸਲ 'ਚ ਗੈਰੀ ਸੰਧੂ ਇਸ ਵੀਡੀਓ 'ਚ ਕੈਨੇਡਾ 'ਚ ਆਏ ਨੌਜਵਾਨਾਂ ਨੂੰ ਆਖ ਰਹੇ ਹਨ ਕਿ, ''ਤੁਸੀਂ ਕਰਮਾਂ ਵਾਲੇ ਹੋ ਕਿ ਵੀਜ਼ਾ ਲੈ ਕੇ ਇਸ ਮੁਲਕ 'ਚ ਆਏ ਹੋ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ ਕਿ ਮੈਂ 10 ਸਾਲ ਕੈਨੇਡਾ 'ਚ ਰਿਹਾ, ਉਹ ਵੀ ਬਿਨਾਂ ਵੀਜ਼ੇ ਦੇ। ਜਦੋਂ ਕਦੇ ਐਂਬੂਲੈਂਸ ਆਉਂਦੀ ਸੀ ਤਾਂ ਮੈਂ ਡਰ ਕੇ ਭੱਜ ਜਾਂਦਾ ਸੀ। ਮੈਨੂੰ ਇੰਝ ਲੱਗਦਾ ਸੀ, ਜਿਵੇਂ ਐਂਬੂਲੈਂਸ 'ਚ ਮਾਮੇ (ਪੁਲਸ ਵਾਲੇ) ਹੋਣ।''
https://www.instagram.com/p/BkndbyMABrK/
ਦੱਸਣਯੋਗ ਹੈ ਕਿ ਗੈਰੀ ਸੰਧੂ Garry Sandhu ਨੂੰ ਗੈਰਕਾਨੂੰਨੀ ਢੰਗ ਨਾਲ ਯੂ ਕੇ 'ਚ ਰਹਿਣ ਅਤੇ ਇਮੀਗ੍ਰੇਸ਼ਨ ਕਾਨੂੰਨ ਤੋਂ ਇਲਾਵਾ ਹੋਰ ਕਈ ਦੋਸ਼ਾਂ ਤਹਿਤ ਅਕਤੂਬਰ 2011 ਨੂੰ ਯੂ ਕੇ ਬਾਡਰ ਏਜੰਸੀ ਵੱਲੋਂ 14 ਜਨਵਰੀ 2011 ਨੂੰ ਜਬਰੀ ਭਾਰਤ ਲਈ ਰਵਾਨਾ ਕਰ ਦਿੱਤਾ ਗਿਆ ਸੀ। ਇਸ ਸਬੰਧੀ ਪੁਸ਼ਟੀ ਦੇਸੀ ਬਲਿਟਜ਼ ਨੂੰ ਯੂ ਕੇ ਬਾਡਰ ਏਜੰਸੀ ਵੱਲੋਂ ਇਕ ਈਮੇਲ ਰਾਹੀਂ ਕੀਤੀ ਗਈ, ਜਿਸ ਦੀ ਘੋਸ਼ਣਾ ਜਨਤਕ ਤੌਰ 'ਤੇ ਦੇਸੀ ਬਲਿਟਜ਼ ਨੇ ਕੀਤੀ। ਜਨਵਰੀ 2008 'ਚ ਬਿਨਾਂ ਇੰਸ਼ੋਰੈਂਸ ਤੋਂ ਵਾਹਨ ਚਲਾਉਣ ਦੇ ਜੁਰਮ 'ਚ ਪੁਲਸ ਵਲੋਂ ਮੁੜ ਗੈਰੀ ਸੰਧੂ ਨੂੰ ਦਬੋਚਿਆ ਗਿਆ ਅਤੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਬਾਡਰ ਏਜੰਸੀ ਨੇ 16 ਦਸੰਬਰ ਨੂੰ ਮੁੜ ਗੈਰੀ ਨੂੰ ਗ੍ਰਿਫਤਾਰ ਕਰ ਲਿਆ ਤੇ 12 ਜਨਵਰੀ 2011 ਦੀ ਰਾਤ ਨੂੰ ਜਬਰੀ ਭਾਰਤ ਰਵਾਨਾ ਕਰ ਦਿੱਤਾ।