ਗੈਰੀ ਸੰਧੂ ਨੇ ਆਪਣੇ ਪ੍ਰਸ਼ੰਸਕਾਂ ਲਈ ਦਿੱਤਾ ਇਹ ਖ਼ਾਸ ਸੰਦੇਸ਼ !

By  Rupinder Kaler May 24th 2019 10:34 AM

ਗੈਰੀ ਸੰਧੂ ਤੇ ਗੁਰਲੇਜ਼ ਅਖ਼ਤਰ ਦਾ ਗੀਤ 'ਟੇਕ ਆਫ਼' ਹਿੱਟ ਰਿਹਾ ਹੈ । ਇਸ ਨੂੰ ਲੈ ਕੇ ਗੈਰੀ ਸੰਧੂ ਨੇ ਆਪਣੇ ਪ੍ਰਸ਼ੰਸਕਾਂ ਤੇ ਗਾਣੇ ਨੂੰ ਲਾਈਕ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ । ਗੈਰੀ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਪਾਈ ਹੈ । ਉਹਨਾਂ ਨੇ ਲਿਖਿਆ 'ਯੂਟਿਊਬ ਤੇ ਉਹਨਾਂ ਦਾ ਗੀਤ ਟੌਪ ਤੇ ਚੱਲ ਰਿਹਾ ਹੈ, ਇਸ ਲਈ ਸਭ ਦਾ ਧੰਨਵਾਦ।'

https://www.instagram.com/p/BxzvOm5AFeM/

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੈਰੀ ਸੰਧੂ ਅਤੇ ਗੁਰਲੇਜ਼ ਅਖ਼ਤਰ 'ਟੇਕ ਆਫ਼' ਗੀਤ ਯੂ ਟਿਊਬ 'ਤੇ ਟਰੇਂਡਿੰਗ ਲਿਸਟ 'ਚ ਸਭ ਤੋਂ ਅੱਗੇ ਚੱਲ ਰਿਹਾ ਹੈ। ਗੈਰੀ ਸੰਧੂ ਵੱਲੋਂ ਕੁਝ ਦਿਨ ਪਹਿਲਾਂ ਗਾਣੇ ਦੇ ਸ਼ੂਟ ਦਾ ਵੀਡੀਓ ਸਾਂਝਾ ਕੀਤਾ ਗਿਆ ਸੀ। ਗੁਰਲੇਜ਼ ਅਖ਼ਤਰ ਤੇ ਗੈਰੀ ਸੰਧੂ ਨੇ ਪਹਿਲੀ ਵਾਰ ਡਿਊਟ ਗੀਤ ਕੀਤਾ ਹੈ। ਗੀਤ ਦਾ ਵੀਡੀਓ ਕਾਫੀ ਸ਼ਾਨਦਾਰ ਹੈ ਜਿਸ 'ਚ ਗੈਰੀ ਸੰਧੂ ਦੇ ਕਈ ਲਾਈਵ ਸ਼ੋਅਜ਼ ਦੀਆਂ ਵੀਡੀਓਜ਼ ਵੀ ਦਿਖਾਈਆਂ ਗਈਆਂ ਹਨ।

https://www.instagram.com/p/Bxr7KBShfgO/

ਇਹ ਹੀ ਨਹੀਂ ਗਾਣੇ 'ਚ ਗੈਰੀ ਦੇ ਨਾਲ ਐਮੀ ਵਿਰਕ ਅਤੇ ਅੰਮ੍ਰਿਤ ਮਾਨ ਵੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਗੁਰਲੇਜ਼ ਅਖ਼ਤਰ ਤੇ ਉਹਨਾਂ ਦੇ ਪਤੀ ਕੁਲਵਿੰਦਰ ਕੈਲੀ ਨੇ ਵੀ ਇਸ ਗਾਣੇ 'ਚ ਫ਼ੀਚਰ ਕੀਤਾ ਹੈ।ਗੀਤ ਦੀ ਗੱਲ ਕਰੀਏ ਤਾਂ ਇਹ ਬੀਟ ਸੌਂਗ ਹੈ ਜਿਸ ਦੇ ਬੋਲ ਖਾਰੇ ਵਾਲੇ ਬਰਾੜ ਦੇ ਹਨ ਅਤੇ ਗੀਤ ਦਾ ਮਿਊਜ਼ਿਕ ਲਵਲੀ ਅਖ਼ਤਰ ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ ਦਾ ਵੀਡੀਓ ਹੈਰੀ ਜੋਰਡਨ ਵੱਲੋਂ ਬਣਾਇਆ ਗਿਆ ਹੈ।

https://www.instagram.com/p/BxhT_9wBt_k/

https://www.instagram.com/p/Bxt87-shBWu/

Related Post