ਗੈਰੀ ਸੰਧੂ ਦਾ ਆਪਣੇ ਬੇਟੇ ਦੇ ਨਾਲ ਕਿਊਟ ਵੀਡੀਓ ਵਾਇਰਲ, ਦਰਸ਼ਕਾਂ ਨੂੰ ਆ ਰਿਹਾ ਪਸੰਦ

By  Shaminder August 19th 2022 03:34 PM

ਗੈਰੀ ਸੰਧੂ (Garry Sandhu) ਆਪਣੇ ਬੇਟੇ ਦੇ ਨਾਲ ਅਕਸਰ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਇੱਕ ਕਿਊਟ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪੁੱਤਰ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੈਰੀ ਸੰਧੂ ਨੇ ਆਪਣੇ ਨਵੇਂ ਗੀਤ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ।

singer garry sandhu shared cute pic with son avtaar sandhu image From instagram

ਹੋਰ ਪੜ੍ਹੋ : ਸਵੀਤਾਜ ਬਰਾੜ ਅਤੇ ਹਰੀਸ਼ ਵਰਮਾ ਦੀ ਨਵੀਂ ਫ਼ਿਲਮ ‘ਤੇਰੇ ਲਈ’ ਦਾ ਪੋਸਟਰ ਜਾਰੀ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਗੈਰੀ ਸੰਧੂ ਨੇ ਆਪਣੇ ਪੁੱਤਰ ਦੇ ਪੈਦਾ ਹੋਣ ਦੀ ਖੁਸ਼ਖਬਰੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ । ਜਿਸ ਤੋਂ ਬਾਅਦ ਉਹ ਲਗਾਤਾਰ ਉਸ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰ ਰਹੇ ਹਨ ।

garry sandhu with son

ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਨੇ ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਨੂੰ ਕਿਹਾ ‘ਜੇ ਗੱਲਾਂ ਕਲੀਅਰ ਕਰਨੀਆਂ ਤਾਂ ਸਟੇਜ ‘ਤੇ ਆ ਜਾ, ਗੈਰੀ ਨੇ ਜਵਾਬ ਦਿੰਦਿਆਂ ਕਿਹਾ ਰਾਤ ਗਈ ਬਾਤ ਗਈ’

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਦਾ ਇੱਕ ਦੂਜੇ ਦੇ ਨਾਲ ਟਾਕਰਾ ਹੋ ਗਿਆ ਸੀ । ਜਿਸ ਤੋਂ ਬਾਅਦ ਜੈਸਮੀਨ ਨੇ ਕਿਹਾ ਸੀ ਕਿ ਆਜਾ ਬੈਠ ਕੇ ਗੱਲ ਕਰਦੇ ਹਾਂ ਤਾਂ ਗੈਰੀ ਸੰਧੂ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਹ ਖੁਸ਼ ਹਨ ਅਤੇ ਹੁਣ ਤਾਂ ਉਨ੍ਹਾਂ ਦੇ ਮੁੰਡਾ ਵੀ ਹੋ ਗਿਆ ।

ਉਹ ਆਪਣੇ ਘਰ ਖੁਸ਼ ਰਹਿਣ ।ਗੈਰੀ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹਨਾਂ ਦੇ ਗੀਤ ਰਿਲੀਜ਼ ਕੀਤੇ ਗਏ ਹਨ ।

 

View this post on Instagram

 

A post shared by Garry Sandhu (@officialgarrysandhu)

Related Post