ਗੈਰੀ ਸੰਧੂ ਦਾ ਮਜ਼ਾਕ ਮਜ਼ਾਕ 'ਚ ਬਣਾਇਆ ਗੀਤ ਕਰਵਾ ਗਿਆ ਅੱਤ , ਨਹੀਂ ਸੁਣਿਆ ਤਾਂ ਸੁਣ ਲਵੋ

By  Aaseen Khan November 30th 2018 04:54 AM -- Updated: November 30th 2018 06:15 AM

ਗੈਰੀ ਸੰਧੂ ਦਾ ਮਜ਼ਾਕ ਮਜ਼ਾਕ 'ਚ ਬਣਾਇਆ ਗਾਣਾ ਕਰਵਾ ਗਿਆ ਅੱਤ , ਨਹੀਂ ਸੁਣਿਆ ਤਾਂ ਸੁਣ ਲਵੋ : ਸ਼ੋਸ਼ਲ ਮੀਡੀਆ ਦਾ ਜ਼ਮਾਨਾ ਹੈ ਇਸ ਲਈ ਪੰਜਾਬੀ ਇੰਡਸਟਰੀ ਵੀ ਸ਼ੋਸ਼ਲ ਮੀਡੀਆ ਦੇ ਰੰਗ 'ਚ ਪੂਰੀ ਤਰਾਂ ਰੰਗੀ ਪਈ ਹੈ। ਇਸੇ ਸ਼ੋਸ਼ਲ ਮੀਡੀਆ ਦੇ ਰੰਗ ਨੂੰ ਪੇਸ਼ ਕਰਦਾ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਗੈਰੀ ਸੰਧੂ ਦਾ ਨਵਾਂ ਗਾਣਾ 'ਸਨੈਪ ਚੈਟ' ਰਿਲੀਜ਼ ਹੋ ਗਿਆ ਹੈ। ਗੈਰੀ ਸੰਧੂ ਦਾ ਇਸ ਬਾਰ ਸਾਥ ਨਿਭਾਇਆ ਹੈ ਨਵੀਦ ਅਖਤਰ ਹੋਰਾਂ ਨੇ ਅਤੇ ਗਾਣੇ ਦਾ ਮਿਊਜ਼ਿਕ ਦਿੱਤਾ ਹੈ ਲਵੀ ਅਖਤਰ ਨੇ ਜੋ ਕੇ ਸਿੰਪਲ ਸੋਬਰ ਅਤੇ ਸ਼ਾਨਦਾਰ ਹੈ। ਗੀਤ ਦੇ ਲਿਰਿਕਸ ਅਤੇ ਕੰਪੋਜ਼ ਕੀਤਾ ਹੈ ਖੁਦ ਮਲਟੀ ਟੇਲੇਂਟਿਡ ਗੈਰੀ ਸੰਧੂ ਨੇ। ਵੀਡੀਓ ਦਾ ਡਾਇਰੈਕਸ਼ਨ ਪ੍ਰਿੰਸ ਨੇ ਕੀਤਾ ਹੈ। ਗਾਣਾ ਫਰੈਸ਼ ਮੀਡੀਆ ਦੇ ਯੂ ਟਿਊਬ ਚੈੱਨਲ 'ਤੇ ਲਾਂਚ ਕੀਤਾ ਗਿਆ ਹੈ।

https://www.youtube.com/watch?v=hmzEVK1q314

ਇਹ ਗਾਣਾ ਅਕਸਰ ਹੀ ਗੈਰੀ ਸੰਧੂ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਗਾਇਆ ਜਾਂਦਾ ਰਹਿੰਦਾ ਸੀ , ਤੇ ਸਰੋਤਿਆਂ ਦੀ ਭਾਰੀ ਡਿਮਾਂਡ ਸੀ ਕਿ ਗਾਣੇ ਦਾ ਵੀਡੀਓ ਜਲਦ ਤੋਂ ਜਲਦ ਲਿਆਂਦਾ ਜਾਵੇ। ਗਾਣੇ ਪਿੱਛੇ ਦਾ ਸੱਚ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਵੀ ਸ਼ੇਅਰ ਕੀਤਾ ਹੈ ਜਿਸ 'ਚ ਉਹਨਾਂ ਲਿਖਿਆ ਹੈ ਕਿ ਅਸੀਂ ਮਨਾਲੀ ਘੁੰਮਣ ਗਏ ਸੀ 'ਤੇ ਮਜ਼ਾਕ ਮਜ਼ਾਕ 'ਚ ਗਾਣੇ ਦਾ ਇਹ ਵੀਡੀਓ ਸ਼ੂਟ ਹੋ ਗਿਆ ਅਤੇ ਗਾਣਾ ਬਣ ਗਿਆ।

https://www.instagram.com/p/BqxlJUhBYP7/

ਹੋਰ ਪੜ੍ਹੋ : ਜਵਾਕਾਂ ਦੀ ਟਰੇਨ ‘ਚ ਸਪਨਾ ਚੌਧਰੀ ਦੇ ਝੂਟੇ , ਦੇਖੋ ਵੀਡੀਓ

ਤਾਂ ਜਨਾਬ ਹੁਣ ਆਪ ਹੀ ਸੋਚ ਲਵੋ ਗੈਰੀ ਸੰਧੂ ਦਾ ਮਜ਼ਾਕ ਮਜ਼ਾਕ 'ਚ ਬਣਾਇਆ ਇਹ ਗਾਣਾ ਯੂ ਟਿਊਬ 'ਤੇ ਟਰੇਂਡਿੰਗ 'ਚ ਰਿਹਾ ਹੈ ਤਾਂ , ਜਦੋਂ ਪੂਰੇ ਸਿਰਿਸਜ਼ ਹੋ ਕੇ ਗਾਣਾ ਬਣਾਉਣਗੇ ਤਾਂ ਕਿਥੋਂ ਤੱਕ ਚੱਲੇਗਾ। ਫਿਲਹਾਲ ਗੈਰੀ ਸੰਧੂ ਦਾ ਸਨੈਪ ਚੈਟ ਗੀਤ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਗੈਰੀ ਸੰਧੂ ਤਾਂ ਸ਼ੋਸ਼ਲ ਮੀਡੀਆ ਦੇ ਵੈਸੇ ਹੀ ਸ਼ੇਨਸ਼ੇਸ਼ਨ ਬਣੇ ਹੋਏ ਹਨ ਜਿੰਨ੍ਹਾਂ ਦੇ ਪਿਆਰ ਦੇ ਚਰਚੇ ਵੀ ਸੁਰਖੀਆਂ 'ਚ ਬਣੇ ਰਹਿੰਦੇ ਹਨ।

Related Post