ਮਾਡਲ ਤੇ ਅਦਾਕਾਰ ਗੌਰਵ ਅਰੋੜਾ ਹੁਣ ਬਣ ਚੁੱਕਿਆ ਹੈ ਗੌਰੀ, ਇਸ ਲਈ ਚੁੱਕਿਆ ਜ਼ਿੰਦਗੀ ’ਚ ਵੱਡਾ ਕਦਮ

By  Rupinder Kaler December 13th 2019 04:39 PM

ਮਾਡਲ ਗੌਰਵ ਅਰੋੜਾ ਸ਼ਪਲਟਿਸ ੜਲਿਲੳ ਸ਼ੋਅ ਕਰਕੇ ਕਾਫੀ ਚਰਚਾ ਵਿੱਚ ਰਹੇ ਹਨ । ਇਸ ਸ਼ੋਅ ਕਰਕੇ ਉਹਨਾਂ ਦੀ ਕਾਫੀ ਤਾਰੀਫ ਵੀ ਹੋਈ ਸੀ । ਪਰ ਇਸ ਸਭ ਦੇ ਚਲਦੇ ਉਹਨਾਂ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ ਹੈ ਕਿਉਂਕਿ ਗੌਰਵ ਹੁਣ ਗੌਰੀ ਬਣ ਗਿਆ ਹੈ । ਉਸ ਨੇ ਖੁਦ ਨੂੰ ਇੱਕ ਖੂਬਸੁਰਤ ਲੜਕੀ ਵਿੱਚ ਬਦਲ ਲਿਆ ਹੈ । ਗੌਰਵ ਦੇ ਇਸ ਰੂਪ ਵਿੱਚ ਆਉਣ ਲਈ ਉਸੇ ਮਾਤਾ ਪਿਤਾ ਨੇ ਵੀ ਸਪੋਰਟ ਕੀਤਾ ਹੈ ।

https://www.instagram.com/p/B3MDLxwAh7D/

ਗੌਰਵ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਦੋ ਸਾਲ ਪਹਿਲਾਂ ਉਹ ਇੱਕ ਫਿੱਟ ਮੇਲ ਮਾਡਲ ਸਨ ਪਰ ਹੁਣ ਉਹ ਇੱਕ ਫੀਮੇਲ ਮਾਡਲ ਬਣ ਗਏ ਹਨ । ਗੌਰਵ ਜਦੋਂ ਸ਼ੋਅ ਵਿੱਚ ਸਨ ਤਾਂ ਉਦੋਂ ਉਹਨਾਂ ਨੇ  ਨੈਸ਼ਨਲ ਟੈਲੀਵਿਜ਼ਨ ਤੇ ਸਵੀਕਾਰ ਕੀਤਾ ਸੀ ਕਿ ਉਹ ਮੁੰਡਿਆਂ ਵੱਲ ਆਕਰਸ਼ਿਤ ਹੁੰਦੇ ਹਨ ਯਾਨੀ ਉਸ ਨੇ ਮੰਨਿਆ ਸੀ ਕਿ ਉਹ ਸਮਲਿੰਗੀ ਹੈ ।

https://www.instagram.com/p/Bz2E_DRgyl1/

ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਗੌਰਵ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਲਿਆ ਸੀ । ਗੌਰਵ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਆਪਣਾ ਨਾਂਅ ਬਦਲ ਲਿਆ ਹੈ । ਹੁਣ ਉਸ ਨੇ ਆਪਣਾ ਨਾਂਅ ਗੌਰੀ ਰੱਖ ਲਿਆ ਹੈ । ਉਹ ਅਕਸਰ ਆਪਣੇ ਬਦਲੇ ਰੂਪ ਦੀਆਂ ਤਸਵੀਰਾਂ ਸ਼ੇਅਰ ਕਰਦਾ ਹੈ ।

Related Post