ਗੈਵੀ ਚਾਹਲ ਨੇ ਆਪਣੇ ਅੰਦਾਜ਼ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ

By  Rupinder Kaler July 20th 2021 01:32 PM

ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦੇ ਨਾਲ ਹਰ ਵਰਗ ਦੇ ਲੋਕ ਆਪਣਾ ਰੋਸ ਜਤਾ ਰਹੇ ਹਨ । ਪੰਜਾਬੀ ਫ਼ਿਲਮ ਇੰਡਸਟਰੀ ਦੇ ਅਦਾਕਾਰ ਤੇ ਗਾਇਕ ਕਿਸਾਨਾਂ ਦੇ ਨਾਲ ਧਰਨੇ ਤੇ ਲਗਾਤਾਰ ਹਾਜ਼ਰੀ ਲਗਵਾ ਰਹੇ ਹਨ । ਕੁਝ ਗਾਇਕ ਆਪਣੇ ਗੀਤਾਂ ਰਾਹੀਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ।

farmer protest punjabi song wangaar Pic Courtesy: Instagram

ਹੋਰ ਪੜ੍ਹੋ :

ਅਮਰੀਕਾ ਦੇ ਟਾਈਮਜ਼ ਸਕੁਏਅਰ ’ਤੇ ਮੰਜੇ ਡਾਹ ਕੇ ਖੇਤੀ ਬਿੱਲਾਂ ਦਾ ਕੀਤਾ ਗਿਆ ਵਿਰੋਧ, ਵੀਡੀਓ ਵਾਇਰਲ

Pic Courtesy: Instagram

ਮਸ਼ਹੂਰ ਅਦਾਕਾਰ ਗੈਵੀ ਚਾਹਲ ਨੇ ਵੀ ਇਸੇ ਤਰ੍ਹਾਂ ਦੀ ਕੋਸ਼ਿਸ ਕੀਤੀ ਹੈ । ਗੈਵੀ ਨੇ ਆਪਣੇ ਬੋਲਾਂ ਰਾਹੀਂ ਕਿਸਾਨਾਂ ਵਿੱਚ ਨਵਾਂ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਹੈ । ‘ਕਿਸਾਨੀ ਯੋਧੇ’ ਟਾਈਟਲ ਹੇਠ ਰਿਲੀਜ਼ ਕੀਤੀ ਗਈ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਸਿੰਮਾ ਘੁੰਮਣ ਤੇ ਗੈਵੀ ਚਾਹਲ ਵੱਲੋਂ ਲਿਖੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੇ ਹਨ ।

inside image of farmer protest Pic Courtesy: Instagram

ਸ਼ਕਤੀ ਰਾਜਪੂਤ ਵੱਲੋਂ ਤਿਆਰ ਕੀਤੀ ਵੀਡੀਓ ਕਿਸਾਨ ਅੰਦੋਲਨ ਦੇ ਹਰ ਪੱਖ ਨੂੰ ਬਿਆਨ ਕਰਦੀ ਹੈ । ਇਸ਼ਾਂਤ ਮਲਹੋਤਰਾ ਦਾ ਮਿਊਜ਼ਿਕ ਇਸ ਵੀਡੀਓ ਨੂੰ ਹੋਰ ਵੀ ਖ਼ਾਸ ਬਣਾ ਦਿੰਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨ ਖੇਤੀ ਬਿੱਲਾਂ ਦੇ ਖਿਲਾਫ ਪਿਛਲੇ ਅੱਠ ਮਹੀਨਿਆਂ ਤੋਂ ਦਿੱਲੀ ਵਿੱਚ ਮੋਰਚਾ ਲਾਈ ਬੈਠੇ ਹਨ । ਪਰ ਸਰਕਾਰ ਉਹਨਾਂ ਦੀ ਇੱਕ ਨਹੀਂ ਸੁਣ ਰਹੀ ।

Related Post