ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥

By  Gulshan Kumar March 9th 2018 10:46 AM

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ਦੇ ਮਹਾਂ ਵਾਕ ਅਨੁਸਾਰ ਨੌਜਵਾਨ ਪੀੜ੍ਹੀ ਨੂੰ ਗੁਰੂ ਅਤੇ ਗੁਰਬਾਣੀ ਦੇ ਨਾਲ ਜੋੜਨ ਲਈ, ਇਕ ਵਾਰੀ ਫ਼ਿਰ ਸ਼ੁਰੂ ਹੋਇਆ ਗਾਵਹੁ ਸਚੀ ਬਾਣੀ ਭਾਗ 2 ਦਾ ਸਿਲਸਿਲਾ। ਗਾਵੁਹ ਸੱਚੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਲਾਹੀ ਹੁਕਮਨਾਮੇ, ਕਲਜੁਗ ਮਹਿ ਕੀਰਤਨ ਪਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ॥ ਤੇ ਅਮਲ ਕਰਦੇ ਹੋਏ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਕੀਰਤਨ ਰਾਹੀਂ ਸਿੱਖੀ ਵਿਚ ਪ੍ਰਪੱਕ ਕਰਨ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ। ਜਿਸ ਵਿਚ ਗੁਰਬਾਣੀ ਕੀਰਤਨ ਮੁਕਾਬਲੇ ਰਾਹੀਂ ਪੰਜਾਬ ਭਰ ਚੋਂ ਚੁਣ ਕੇ ਬੱਚਿਆਂ ਨੂੰ ਇਕ ਮੰਚ ਤੇ ਲਿਆਂਦਾ ਜਾਂਦਾ ਹੈ। ਇਸ ਰਾਹੀਂ ਬੱਚੇ ਗੁਰੂ ਦਰਬਾਰ ਦੀ ਗੁਰਬਾਣੀ ਕੀਰਤਨ ਦੀ ਪਰੰਪਰਾ ਪ੍ਰਤਿ ਆਪਣਾ ਸਮਰਪਣ ਅਤੇ ਸ਼ਬਦ ਗਾਇਨ ਦੇ ਹੁਨਰ ਨੂੰ ਸਮੂਹ ਸੰਗਤ ਦੇ ਰੂ-ਬ-ਰੂ ਕਰਦੇ ਨੇ। ਇਸ ਵਾਰੀ ਵੀ ਪੰਜਾਬ ਦੇ ਕਈ ਸ਼ਹਿਰਾਂ ਤੋਂ ਇਲਾਵਾ ਹਿੰਦੋਸਤਾਨ ਦੇ ਦਿਲ ਦਿੱਲੀ ਵਿਚ ਬੱਚਿਆਂ ਦੇ ਔਡਿਸ਼ਨਸ ਹੋਏ।

ਜਿਹਨਾਂ ਵਿਚੋਂ 52 ਹੁਨਰਮੰਦ ਤੇ ਸੁਰੀਲੇ ਬੱਚਿਆਂ ਨੂੰ ਮੈਗਾ ਔਡਿਸ਼ਨਸ ਲਈ ਚੁਣਿਆ ਗਿਆ। ਫ਼ਿਰ ਉਨ੍ਹਾਂ ਵਿਚੋਂ 24 ਬੇਹੱਦ ਸੁਰੀਲੇ ਬੱਚੇ ਚੁਣ ਲਏ ਗਏ ਸਟੂਡੀਉ ਰਾਉਂਡਸ ਲਈ। ਸਟੂਡੀਉ ਰਾਉਂਡਸ ਦੇ ਮੁਸ਼ਿਕਲ ਮੁਕਾਬਲਿਆਂ ਵਿਚੋਂ 8 ਬੇਹੱਦ ਬੇਹੱਦ ਸੁਰੀਲੇ ਬੱਚੇ ਪਹੁੰਚ ਚੁਕੇ ਨੇ ਸੈਮੀਫ਼ਾਈਨਲਸ ਵਿੱਚ। ਜਿਹਨਾਂ ਵਿੱਚੋਂ ਚਾਰ ਬੱਚਿਆਂ ਦੀ ਸੈਮੀਫ਼ਾਈਨਲ ਦੀ ਪਰਫ਼ੌਰਮੈਂਸ ਤੁਸੀਂ ਦੇਖ ਚੁਕੇ ਹੋ, ਤੇ ਬਾਕੀ ਚਾਰ ਦੀ ਰੁਹਾਨੀ ਪਰਫ਼ੌਰਮੈਂਸ ਦਾ ਤੁਸੀਂ ਅਨੰਦ ਮਾਣ ਸਕਦੇ ਹੋ ਇਸ ਬੁਧਵਾਰ ਰਾਤ 9 ਵਜੇ। ਤੇ ਉਦੋਂ ਹੀ ਪਤਾ ਚੱਲੇਗਾ ਕਿ ਉਹ ਕਿਹੜੇ ਭਾਗਾਂ ਵਾਲੇ ਨੇ ਜੋ ਪਹੁੰਚਣਗੇ ਗਾਵਹੁ ਸਚੀ ਬਾਣੀ ਭਾਗ 2 ਦੇ ਗ੍ਰੈਂਡ ਫ਼ਿਨਾਲੇ ਵਿਚ।

Related Post